Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਖੂਨ ਅਤੇ ਅੰਗਦਾਨ ਕਰਨ ਨਾਲ ਇੱਕ ਇਨਸਾਨ ਕਈ ਜ਼ਿੰਦਗੀਆਂ ਬਚਾ ਸਕਦਾ ਹੈ- ਡਾ ਗੋਸਲ; – ਯੂਨੀਵਰਸਿਟੀ ਵਿੱਚ ‘ ਖੂਨ ਅਤੇ ਅੰਗਦਾਨ ਜਾਗਰੂਕਤਾ ਸਮਾਗਮ ‘ ਕੀਤਾ ਗਿਆ-

ਸਾਹਿਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਸ਼ੁਰੂ ਹੋ ਰਹੇ ਸ਼ਹੀਦੀ ਸਮਾਗਮ ਦੌਰਾਨ ਪੰਜਾਬ ਸਰਕਾਰ ਵੱਲੋਂ ਖੂਨ ਦਾਨ ਅਤੇ ਅੰਗਦਾਨ ਪ੍ਰਤੀ ਚਲਾਈ ਜਾ ਰਹੀ ਮਹਿਮ ਸਬੰਧੀ ਪੀ ਏ ਯੂ ਵਿੱਚ  ਇੱਕ ਜਾਗਰੂਕਤਾ ਸਮਾਗਮ ਦਾ ਆਯੋਜਿਨ ਕੀਤਾ ਗਿਆ   । ਵਿਦਿਆਰਥੀਆਂ ਅਤੇ ਸੰਗਤਾਂ ਵਿੱਚ ਖੂਨ ਦਾਨ ਅਤੇ ਅੰਗਦਾਨ ਦੀ ਮਹੱਤਤਾ ਪ੍ਰਤੀ ਚੇਤਨਾ ਪੈਦਾ ਕਰਨ ਲਈ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਯੋਜਿਤ ਇਸ ਵਿਸ਼ੇਸ਼ ਸਮਾਗਮ ਦੌਰਾਨ  ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਖੂਨ ਅਤੇ ਅੰਗਦਾਨ ਕਰਨ ਨਾਲ ਇੱਕ ਇਨਸਾਨ ਕਈ ਜ਼ਿੰਦਗੀਆਂ ਬਚਾ ਸਕਦਾ ਹੈ । ਡਾ ਗੋਸਲ ਨੇ ਕਿਹਾ ਕਿ ਚੰਗੇ ਅਤੇ ਤੰਦਰੁਸਤ ਸਮਾਜ ਦੀ ਇਹ ਨਿਸ਼ਾਨੀ ਹੈ ਕਿ ਉਥੋਂ ਦੇ ਨਾਗਰਿਕ ਮਨੁੱਖੀ ਸੇਵਾ ਲਈ ਹਮੇਸ਼ਾ ਸਮਰਪਿਤ ਰਹਿੰਦੇ ਹਨ। ਡਾ ਗੋਸਲ ਨੇ ਨੌਜਵਾਨ ਪੀੜੀ ਨੂੰ ਗੁਰੂ ਸਾਹਿਬ ਦੀਆਂ ਸਿਖਿਆਵਾਂ ਤੇ ਚਲਕੇ ਇੱਕ ਦੂਸਰੇ ਦੀ ਭਲਾਈ ਲਈ ਕਾਰਜ਼ਸ਼ੀਲ ਰਹਿਣ ਲਈ ਪ੍ਰੇਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੀ ਕੁਰਬਾਨੀ ਸਮੁੱਚੀ ਦੁਨੀਆਂ ਲਈ ਇਨਸਾਨੀਅਤ ਦੇ ਰਾਹ ਰੁਸ਼ਨਾਉਂਦੀ ਹੈ ਅਤੇ ਰਸ਼ਨਾਉਂਦੀ ਰਹੇਗੀ ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਡਾ ਬਿਸ਼ਵ  ਮੋਹਨ ਨੇ ਕਿਹਾ ਖੂਨ ਦਾਨ ਕਰਨ ਨਾਲ ਆਦਮੀ ਦੀ ਸਰੀਰਕ ਕਿਰਿਆ ਚੁਸਤ ਅਤੇ ਦਰੁਸਤ ਰਹਿੰਦੀ ਹੈ । ਡਾ ਬਿਸ਼ਵ  ਮੋਹਨ ਨੇ ਕਿਹਾ ਅੱਜ ਦੇ ਯੁੱਗ ਵਿੱਚ ਤੰਦਰੁਸਤੀ ਇੱਕ ਨਿਆਮਤ ਹੈ ਅਤੇ ਖੂਨ ਜਾਂ ਅੰਗ ਦਾਨ ਇਸ ਤੰਦਰੁਸਤੀ ਦੀ ਸਾਰਥਕਤਾ ਨੂੰ ਹੋਰ ਵਧਾਉਂਦੀ ਹੈ।

ਸਵਾਗਤੀ ਸ਼ਬਦਾਂ ਦੌਰਾਨ ਡੀਨ ਪੋਸਟ ਗਰੇਜੂਏਟ ਸਟੱਡੀਜ ਡਾ ਮਾਨਵ ਇੰਦਰ ਸਿੰਘ ਗਿੱਲ ਨੇ ਕਿਹਾ ਦੂਜਿਆਂ ਦੇ ਕੰਮ ਆਉਣਾ ਹੀ ਮਨੁੱਖਤਾ ਦਾ ਧਰਮ ਹੈ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ।

ਐਸੋਸੀਏਟ ਡਾਇਰੈਕਟਰ ਸਭਿਆਚਾਰ ਡਾ ਰੁਪਿੰਦਰ ਕੌਰ ਨੇ ਕਿਹਾ ਕਿਹਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਇਹ ਅਮੀਰ ਪਰੰਪਰਾ ਹੈ ਕਿ ਇਥੋਂ ਦੇ ਵਿਦਿਆਰਥੀ ਸਮਾਜ ਸੇਵਾ ਵਿੱਚ ਹਮੇਸ਼ਾ ਪਹਿਲ ਕਦਮੀ ਕਰਦੇ ਹਨ । ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਦੱਸਿਆ ਕਿ ਸਲੇਬਸ ਦੀ ਪੜ੍ਹਾਈ ਅਤੇ ਵਿਗਿਆਨਕ ਖੋਜ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਪ੍ਰਦਾਨ ਕਰਨ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹਮੇਸ਼ਾ ਮੋਹਰੀ ਰਹੀ ਹੈ ਅਤੇ ਸਭ ਦਾ ਧੰਨਵਾਦ ਕੀਤਾ ।  ਇਸ ਮੌਕੇ ਡਾ ਬਿਕਰਮਜੀਤ ਸਿੰਘ, ਡਾ ਵਿਸ਼ਾਲ ਬੈਕਟਰ, ਸ੍ਰੀਮਤੀ ਕੰਵਲਜੀਤ ਕੌਰ, ਡਾ. ਧਰਮਿੰਦਰ ਸਿੰਘ ਚੀਫ ਵਾਰਡਨ (ਲੜਕੇ), ਡਾ. ਗਗਨਦੀਪ ਕੌਰ (ਚੀਫ ਵਾਰਡਨ) ਲੜਕੀਆਂ, ਡਾ. ਅਮਰਿੰਦਰ ਕੌਰ, ਡਾ. ਦਿਵਿਆ ਉਤਰੇਜਾ ਅਤੇ ਡਾ ਕਮਲਪ੍ਰੀਤ ਕੌਰ, ਡਾ: ਹਿਨਾ ਗੋਇਲ, ਡਾ. ਸਿਮਰਜੀਤ ਕੌਰ, ਡਾ ਰਵਿੰਦਰ ਸਿੰਘ ਚੰਦੀ, ਡਾ ਹਰਲੀਨ ਕੌਰ, ਸ੍ਰੀ ਸਤਵੀਰ ਸਿੰਘ ਅਤੇ ਅਧਿਆਪਕ, ਵਿਦਿਆਰਥੀ ਅਤੇ ਮੁਲਾਜ਼ਮ ਹਾਜ਼ਰ ਸਨ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਧਿਆਪਕ ਪ੍ਰਧਾਨ ਡਾ ਬੂਟਾ ਸਿੰਘ ਢਿੱਲੋਂ ਨੇ ਸਮਾਗਮ ਦਾ ਸੰਚਾਲਨ  ਕੀਤਾ।