Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਡਾ. ਯੋਗਿਤਾ ਸ਼ਰਮਾ ਨੇ ਪੀ.ਏ.ਯੂ. ਦੇ ਲਾਇਬ੍ਰੇਰੀਅਨ ਦਾ ਕਾਰਜਭਾਰ ਸੰਭਾਲਿਆ

ਲਾਇਬ੍ਰੇਰੀ ਅਕਾਦਮਿਕਤਾ ਦੇ ਖੇਤਰ ਵਿਚ 27 ਸਾਲ ਦੇ ਲੰਮੇ ਤਜਰਬੇ ਤੋਂ ਬਾਅਦ ਡਾ. ਯੋਗਿਤਾ ਸ਼ਰਮਾ ਨੇ ਅੱਜ ਪੀ.ਏ.ਯੂ. ਦੀ ਡਾ. ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀਅਨ ਦਾ ਕਾਰਜਭਾਰ ਸੰਭਾਲ ਲਿਆ| ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਚ ਗੋਲਡ ਮੈਡਲ ਨਾਲ ਹਾਸਲ ਕੀਤੀ| ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਪੀ ਐੱਚ ਡੀ ਦੀ ਡਿਗਰੀ ਨਾਲ ਉਹਨਾਂ ਨੂੰ ਨਿਵਾਜ਼ਿਆ ਗਿਆ| ਪੀ.ਏ.ਯੂ. ਵਿਚ ਕਾਰਜ ਕਰਨ ਦੌਰਾਨ ਉਹਨਾਂ ਨੇ ਯੂਨੀਵਰਸਿਟੀ ਦੇ ਡਿਜ਼ੀਟਲ ਸਰੂਪ ਅਤੇ ਦਸਤਾਵੇਜ਼ਾ ਨੂੰ ਡਿਜ਼ੀਟਲ ਰੂਪ ਵਿਚ ਸੰਭਾਲਣ ਦੇ ਨਾਲ-ਨਾਲ ਆਰ ਐੱਫ ਆਈ ਡੀ ਪ੍ਰਬੰਧ ਸਥਾਪਿਤ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ| 2008 ਤੋਂ ਲੈ ਕੇ 2024 ਤੱਕ ਉਹ ਖੇਤੀਬਾੜੀ ਵਿਚ ਈ ਸਰੋਤਾਂ ਬਾਰੇ ਆਈ ਸੀ ਏ ਆਰ ਕੰਸ਼ੋਰਸ਼ੀਅਮ ਦੇ ਨੋਡਲ ਅਧਿਕਾਰੀ ਰਹੇ| ਇਸੇ ਤਰ੍ਹਾਂ ਉਹ ਰਾਸ਼ਟਰੀ ਖੇਤੀ ਖੋਜ ਅਤੇ ਸਿੱਖਿਆ ਪ੍ਰਬੰਧ ਵਿਚ ਈ ਗ੍ਰੰਥ ਪ੍ਰੋਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕਾਰਜ ਕਰਦੇ ਰਹੇ| ਉਹਨਾਂ ਨੇ ਖੇਤੀ ਲਾਇਬ੍ਰੇਰੀਆਂ ਵਿਚ ਕੇ ਓ ਐੱਚ ਏ ਸਿਸਟਮ ਰਾਹੀਂ ਸਾਂਝੇ ਸਾਫਟਵੇਅਰ ਪ੍ਰਬੰਧਨ ਲਈ ਵੀ ਕਾਰਜ ਕੀਤਾ| ਇਸਦੇ ਨਾਲ ਹੀ ਲਾਇਬ੍ਰੇਰੀ ਅਧਿਆਪਨ ਵਿਚ ਉਹਨਾਂ ਕੋਲ 15 ਸਾਲ ਦਾ ਵਿਸ਼ਾਲ ਤਜਰਬਾ ਹੈ| ਉਹਨਾਂ ਨੇ ਵੱਖ-ਵੱਖ ਅਕਾਦਮਿਕ ਵਰਗਾਂ ਦੇ 31 ਵਿਗਿਆਰਥੀਆਂ ਦੀ ਅਗਵਾਈ ਕੀਤੀ ਅਤੇ 58 ਸਿਖਲਾਈ ਪ੍ਰੋਗਰਾਮ/ਕਾਨਫਰੰਸਾਂ/ਵਰਕਸ਼ਾਪਾਂ ਅਤੇ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ| ਪਸਾਰ ਮਾਹਿਰ ਦੇ ਤੌਰ ਤੇ ਉਹਨਾਂ ਨੇ ਲਾਇਬ੍ਰੇਰੀ ਵਿਗਿਆਨ ਬਾਰੇ 29 ਵਿਸ਼ੇਸ਼ ਭਾਸ਼ਣ ਵੀ ਦਿੱਤੇ|
ਉਹਨਾਂ ਨੇ ਯੂਨੀਵਰਸਿਟੀ ਵਿਚ ਖੋਜ ਵਿਚ ਨਕਲ ਰੋਕਥਾਮ ਦੇ ਪੈਮਾਨਿਆਂ ਦੀ ਸਥਾਪਤੀ ਲਈ ਵਿਸ਼ੇਸ਼ ਕਾਰਜ ਕੀਤਾ| ਉਹ ਪੰਜਾਬ ਪਬਲਿਕ ਲਾਇਬ੍ਰੇਰੀ ਐਕਟ 2011-12 ਦੇ ਮੈਂਬਰ ਵੀ ਰਹੇ| ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਇਬੇ੍ਰਰੀ ਅਤੇ ਸੂਚਨਾ ਵਿਗਿਆਨ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਹੋਣ ਦਾ ਮਾਣ ਵੀ ਉਹਨਾਂ ਨੂੰ ਹਾਸਲ ਹੈ| 6 ਸਾਲ ਤੱਕ ਉਹ ਕੁੜੀਆਂ ਦੇ ਹੋਸਟਲ ਦੇ ਵਾਰਡਨ ਅਤੇ 3 ਸਾਲ ਚੀਫ ਵਾਰਡਨ ਰਹੇ|
2024 ਵਿਚ ਉਹਨਾਂ ਨੂੰ ਖੇਤੀ ਲਾਇਬ੍ਰੇਰੀਆਂ ਦੀ ਐਸੋਸੀਏਸ਼ਨ ਵੱਲੋਂ ਸਰਵੋਤਮ ਲਾਇਬ੍ਰੇਰੀਅਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ|

ਇਸ ਨਿਯੁਕਤੀ ’ਤੇ ਡਾ. ਯੋਗਿਤਾ ਸ਼ਰਮਾ ਨੂੰ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ,ਡਾ.ਮੱਖਣ ਸਿੰਘ ਭੁੱਲਰ, ਡਾ.ਅਜਮੇਰ ਸਿੰਘ ਢੱਟ, ਡਾ ਰਿਸ਼ੀ ਇੰਦਰ ਸਿੰਘ ਗਿੱਲ,ਡਾ.ਤੇਜਿੰਦਰ ਸਿੰਘ ਰਿਆੜ ਅਤੇ ਡਾ.ਨਿਰਮਲ ਸਿੰਘ ਜੋੜਾ ਵੱਲੋਂ ਮੁਬਾਰਕਬਾਦ ਦਿੱਤੀ ਗਈ।