Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀਏਯੂ-ਕੇਵੀਕੇ ਪਟਿਆਲਾ ਵਿਖੇ ਲਿੰਗ ਸਮਾਨਤਾ ਤੇ ਮਾਨਸਿਕ ਤੰਦਰੁਸਤੀ ਰਾਹੀਂ ਸੰਮਲਿਤ ਖੇਤੀ ਵਿਕਾਸ ਵਿਸ਼ੇ ਤੇ ਕਾਰਜਸ਼ਾਲਾ ਦਾ ਆਯੋਜਨ 

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਲੋਂ ਲਿੰਗ ਸਮਾਨਤਾ ਤੇ ਮਾਨਸਿਕ ਤੰਦਰੁਸਤੀ ਰਾਹੀਂ ਸੰਮਲਿਤ ਖੇਤੀ ਵਿਕਾਸ ਵਿਸ਼ੇ ਤੇ ਇੱਕ ਰੋਜ਼ਾ ਦਾ ਕਾਰਜਸ਼ਾਲਾ ਆਯੋਜਨ ਕੀਤਾ ਗਿਆ।ਇਹ ਸਮਾਗਮ ਭਾਰਤੀ ਸਮਾਜਿਕ ਖੋਜ ਪ੍ਰੀਸ਼ਦ, ਨਵੀਂ ਦਿੱਲੀ ਵੱਲੋਂ ਚੱਲ ਰਹੇ ਪ੍ਰੋਜੈਕਟ ਸਥਿਰ ਭਵਿੱਖ ਵਿਚ ਖੇਤ ਮਜ਼ਦੂਰਾਂ ਦੀ ਸਮਾਜਿਕ, ਮਾਨਸਿਕ ਅਤੇ ਪੌਸ਼ਟਿਕ ਸਿਹਤ ਅਧੀਨ ਕਰਵਾਇਆ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਸੀ ਕਿ ਪੇਂਡੂੰ ਔਰਤਾਂ ਦੀ ਖੇਤੀ ਕਾਰਜ਼ਾਂ ਵਿੱਚ ਵੱਡੀ ਭੂਮਿਕਾ ਨੂੰ ਸਮਝਿਆ ਜਾਵੇ। ਉਹਨਾਂ ਨੂੰ ਖੇਤੀ ਕਾਰਜ਼ਾਂ ਵਿੱਚ ਦਰਪੇਸ਼ ਮੁਸ਼ਕਲਾਂ ਤੋਂ ਬਚਾਉਣ ਲਈ ਜਾਗਰੁਕ ਕਰਕੇ ਢੁਕਵੇਂ ਹੱਲ ਸਮਝਾਏ ਜਾਣ।

ਆਰੰਭਿਕ ਸੈਸ਼ਨ ਦੇ ਵਿੱਚ ਡਾ. ਮਨੀਸ਼ਾ ਭਾਟੀਆ ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਨੇ ਵਰਕਸ਼ਾਪ ਦਾ ਵਿਸ਼ਾ ਸਮਝਾਇਆ ਤੇ ਦੱਸਿਆ ਕਿ ਖੇਤੀ ਪ੍ਰੋਗਰਾਮਾਂ ਵਿੱਚ ਔਰਤਾਂ ਦੀ ਗੱਲ ਨੂੰ ਸ਼ਾਮਲ ਕਰਨ ਨਾਲ ਖੇਤੀ ਅਤੇ ਸਮਾਜਿਕ ਵਿਕਾਸ ਵਧੇਰੇ ਸਮਾਨ ਅਤੇ ਚਿਰ-ਸਥਾਈ ਹੋਵੇਗਾ।

ਆਪਣੇ ਸਵਾਗਤੀ ਭਾਸ਼ਣ ਵਿੱਚ ਡਾ. ਗੁਰਉਪਦੇਸ਼ ਕੌਰ, ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨੇ ਦੱਸਿਆ ਕਿ  ਔਰਤਾਂ ਦਾ ਖੇਤੀ ਨਾਲ ਬਹੁਪਰਤੀ ਰਿਸ਼ਤਾ ਹੈ ਅਤੇ ਉਹ ਦੇਸ਼ ਦੇ ਆਰਥਿਕ ਤੰਤਰ ਦੀ ਰੀਡ੍ਹ ਦੀ ਹੱਡੀ ਹਨ।ਪੇਂਡੂ ਔਰਤਾਂ ਖੇਤੀਬਾੜੀ, ਫਸਲ ਉਤਪਾਦਨ, ਪਸ਼ੂ ਪਾਲਣ ਅਤੇ ਹੋਰ ਸਹਾਇਕ ਧੰਦਿਆ ਵਿੱਚ ਨਿੱਠ ਕੇ ਕੰਮ ਕਰਦੀਆਂ ਹਨ ਪਰ ਅਕਸਰ ਉਹਨਾਂ ਦਾ ਯੋਗਦਾਨ ਨਜ਼ਰਅੰਦਾਜ਼ ਹੋ ਜਾਂਦਾ ਹੈ। ਉਹਨਾਂ ਨੂੰ ਗਿਆਨ, ਹੁਨਰ ਤੇ ਸਿਖਲਾਈ ਦੇ ਕੇ ਸਸ਼ਕਤ ਬਣਾਉਣਾ ਬਹੁਤ ਜ਼ਰੂਰੀ ਹੈ ਤਾ ਜੋ ਕਿ ਉਹਨਾਂ ਦੀ ਜੀਵਨ ਗੁਣਵੱਤਾ ਵੱਧ ਸਕੇ।

ਡਾ. ਰਚਨਾ ਸਿੰਗਲਾ, ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨੇ ਖੁੰਬ ਉਤਪਾਦਨ ਬਾਰੇ ਦੱਸਿਆ ਕਿ ਇਹ ਔਰਤਾਂ ਲਈ ਚੰਗੀ ਆਮਦਨ ਦਾ ਸਾਧਨ ਹੈ। ਡਾ. ਅਰਵਿੰਦਪ੍ਰੀਤ ਕੌਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਨੇ ਫਲਾਂ ਦੀ ਪੋਸ਼ਟਿਕ ਬਗੀਚੀ ਬਾਰੇ ਸਮਝਾਇਆ, ਜਿਸ ਨਾਲ ਪਰਿਵਾਰ ਦੀ ਸਿਹਤ ਚੰਗੀ ਰਹਿੰਦੀ ਹੈ।

ਲਿੰਗ ਸਮੱਸਿਆਵਾਂ ਬਾਰੇ ਮਿਸ ਕੀਰਤਜੋਤ ਕੌਰ (ਆਰ ਜੀ ਅੇਨ ਯੂ ਐਲ, ਪਟਿਆਲਾ) ਨੇ ਕਾਨੂੰਨੀ ਖਾਮੀਆਂ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਇਹ ਔਰਤਾਂ ਦੀ ਮਾਨਸਿਕ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ।
ਡਾ. ਸ਼ਿਵਾਨੀ ਰਾਣਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਨੇ ਔਰਤਾਂ ਦੇ ਹੰਡ ਭੰਨਵੇਂ ਕੰਮਾਂ ਨੂੰ ਸੁਖਾਲਾ ਬਣਾਉਣ ਵਾਲੇ ਯੰਤਰ ਦਿਖਾਏ ਤੇ ਉਹਨਾਂ ਬਾਰੇ ਲਿਖਤ ਸਮੱਗਰੀ ਵੀ ਵੰਡੀ।
ਔਰਤਾਂ ਦੀ ਸਸ਼ਕਤੀਕਰਨ ਤੇ ਮਾਨਸਿਕ ਸਿਹਤ ਬਾਰੇ ਡਾ. ਹਰਪ੍ਰੀਤ ਕੌਰ (ਨਾਰੀ ਅਧਿਐਨ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਗੱਲ ਕੀਤੀ ਤੇ ਦੱਸਿਆ ਕਿ ਪੁਰਾਣੀਆਂ ਧਾਰਨਾਵਾਂ ਤੇ ਰੋਲ ਵੰਡ ਨਾਲ ਔਰਤਾਂ ਦੀ ਮਾਨਸਿਕ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਦਾ ਹੈ ਅਤੇ ਉਸ ਤੋਂ ਛੁਟਕਾਰਾ ਪਾਉਣ ਲਈ ਸਹੀ ਜੀਵਨ ਸ਼ੈਲੀ ਬਾਰੇ ਜਾਣਕਾਰੀ ਦਿੱਤੀ ।

ਡਾ. ਅਮਨਦੀਪ ਕੌਰ ਨੇ ਔਰਤਾਂ ਦੀ ਸਮਾਜਿਕ ਸਥਿਤੀ ਬਾਰੇ ਸੱਭਿਆਚਾਰਕ ਨਜ਼ਰੀਆ ਸਾਂਝਾ ਕੀਤਾ ਤੇ ਡਾ. ਸੁਖਵਿੰਦਰ ਸਿੰਘ ਨੇ ਵਿਕਾਸ ਪ੍ਰੋਗਰਾਮਾਂ ਵਿੱਚ ਲੰਿਗ ਸੰਵੇਦਨਸ਼ੀਲਤਾ ਦੀ ਲੋੜ ਬਾਰੇ ਗੱਲ ਕੀਤੀ।
ਡਾ. ਰਾਜਵੰਤ ਕੌਰ ਪੰਜਾਬੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਔਰਤਾਂ ਦੀ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਭੂਮਿਕਾ ਬਾਰੇ ਜ਼ੋਰ ਦਿੱਤਾ।

ਆਖਰੀ ਸੈਸ਼ਨ ਦੇ ਵਿੱਚ ਪਿੰਡ ਰਣਜੀਤਗੜ੍ਹ ਤੋਂ ਏਕਤਾ ਸੈਲਫ ਹੈਲਪ ਗਰੁਪ ਦੀ ਭਿੰਦਰ ਕੌਰ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਤੇ ਔਰਤਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਕੇਵੀਕੇ ਪਟਿਆਲਾ ਵੱਲੋਂ ਸਿਖਲਾਈ ਪ੍ਰਾਪਤ ਸਵੈ-ਸਹਾਇਤਾ ਗਰੁੱਪਾਂ ਵਲੋਂ ਲਗਾਈ ਪ੍ਰਦਰਸ਼ਨੀ ਨੇ ਸਭ ਦਾ ਧਿਆਨ ਖਿੱਚਿਆ। ਅੰਤ ਵਿੱਚ ਹਾਜਰੀਨ ਔਰਤਾਂ ਨੇ ਆਪਣੇ ਔਂਕੜਾਂ ਬਾਰੇ ਖੁੱਲੇ ਸਵਾਲ ਪੁੱਛੇ ਤੇ ਨਿੱਜੀ ਤਜਰਬੇ ਸਾਂਝੇ ਕੀਤੇ। ਇਸ ਉਪਰੰਤ ਕੇਵੀਕੇ ਟੀਮ ਨੇ ਸਾਰੀਆਂ ਬੀਬੀਆਂ ਦਾ ਧੰਨਵਾਦ ਕੀਤਾ ਅਤੇ ਸਮਝਾਇਆ ਕਿ ਸਹੀ ਜੀਵਨ ਸ਼ੈਲ਼ੀ ਨਾਲ ਹੀ ਆਪਣੀ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ।