ਪੰਜਾਬ ਖੇਤੀਬਾੜੀ ਯੁਨਿਵਰਸਿਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾ ਤਹਿਤ, ਕੇਵੀਕੇ-ਸਮਰਾਲਾ ਵਲੋਂ ਸਬਜ਼ੀ ਵਿਭਾਗ, ਪੀਏਯੂ, ਲੁਧਿਆਣਾ ਦੇ ਸਹਿਯੋਗ ਐੱਸਸੀਐੱਸਪੀ-2021-22 ਸਕੀਮ ਅਧੀਨ ਮਿਤੀ 20.01.2026 ਤੋਂ 27.01.2026 ਤੱਕ ‘ਸਬਜ਼ੀਆਂ ਅਤੇ ਸਬਜ਼ੀਆਂ ਦੀ ਸੁਰੱਖਿਅਤ ਪਨੀਰੀ ਦੀ ਕਾਸ਼ਤ’ ਦਾ ਪੰਜ ਰੋਜ਼ਾ ਸਿਖਲਾਈ ਕੋਰਸ ਡਾ. ਸੱਤਪਾਲ ਸ਼ਰਮਾ, ਮੁੱਖੀ, ਸਬਜ਼ੀ ਵਿਭਾਗ, ਪੀਏਯੂ, ਲੁਧਿਆਣਾ ਅਤੇ ਡਾ. ਵਿਪਨ ਕੁਮਾਰ ਰਾਮਪਾਲ, ਸਹਿਯੋਗੀ ਨਿਰਦੇਸ਼ਕ, ਕੇਵੀਕੇ-ਸਮਰਾਲਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਇਸ ਸਿਖਲਾਈ ਵਿੱਚ 30 ਐੱਸ-ਸੀ ਕਿਸਾਨਾਂ ਨੇ ਵੱਖ-ਵੱਖ ਪਿੰਡਾਂ ਤੋਂ ਭਾਗ ਲਿਆ ਅਤੇ ਇਸ ਸਿਖਲਾਈ ਦਾ ਮੁੱਖ ਉਦੇਸ਼ ਐੱਸ-ਸੀ ਕਿਸਾਨਾਂ ਨੂੰ ਸਬਜ਼ੀਆਂ ਦੀ ਸਿਹਤਮੰਦ ਪਨੀਰੀ ਅਤੇ ਖੇਤੀ ਪ੍ਰਤੀ ਉਤਸ਼ਾਹਿਤ ਕਰਨਾ ਸੀ।ਇਸ ਸਿਖਲਾਈ ਦੌਰਾਨ ਯੁਨਿਵਰਸਿਟੀ ਅਤੇ ਕੇਵੀਕੇ ਤੋਂ ਸਾਇੰਸਦਾਨਾਂ ਨੇ ਲੈਕਚਰ ਦਿੱਤੇ। ਡਾ. ਦਿਲਪ੍ਰੀਤ ਤਲਵਾਰ, ਪਸਾਰ ਵਿਗਿਆਨੀ (ਸਬਜ਼ੀ ਵਿਗਿਆਨ) ਨੇ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਕੰਟੇਨਰਾਇਜ਼ਡ ਨਰਸਰੀ ਬਾਰੇ ਲੈਕਚਰ ਦਿੱਤਾ।ਡਾ. ਵੀਰਪ੍ਰਤਾਪ ਸਿੰਘ, ਸਹਾਇਕ ਪ੍ਰੋਫੈਸਰ (ਫ਼ਲ ਵਿਗਿਆਨ) ਨੇ ਟਮਾਟਰ, ਬੈਂਗਣ, ਖੀਰਾ ਦੀ ਸੁਰੱਖਿਅਤ ਪਨੀਰੀ ਦੀ ਕਾਸ਼ਤ, ਨੀਵੀਆਂ ਸੁਰੰਗਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਸਬਜ਼ੀਆਂ ਦੀ ਮਾਰਕਿਟੰਗ ਸੰਬੰਧੀ ਲੈਕਚਰ ਅਤੇ ਸਿੱਖਿਆਰਥੀਆਂ ਨੂੰ ਪੰਜ ਦਿਨ ਅਭਿਆਸ ਕਰਵਾਇਆ। ਡਾ. ਪਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਸਬਜ਼ੀਆਂ ਦੀ ਘਰੇਲੂ ਬਗੀਚੀ ਦੇ ਪੋਸ਼ਣ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਬਾਰੇ ਜਾਣੂ ਕਰਵਾਇਆ।ਡਾ. ਅਮਨਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਸਬਜ਼ੀਆਂ ਦੀ ਖੇਤੀ ਵਿੱਚ ਮਿੱਟੀ ਦੀ ਸਿਹਤ-ਸੰਭਾਲ ਸੰਬੰਧੀ ਲੈਕਚਰ ਦਿੱਤਾ। ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ), ਕੇਵੀਕੇ-ਲੰਗੜੋਆ ਨੇ ਸਬਜ਼ੀਆਂ ਚ ਆੳਣ ਵਾਲੇ ਕੀਟ ਪਤੰਗਿਆ ਅਤੇ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਜਾਗਰੁਕ ਕੀਤਾ।
ਸਿਖਲਾਈ ਕੋਰਸ ਦੇ ਆਖਰੀ ਦਿਨ ਡਾ. ਓਮ ਪਰਕਾਸ਼ ਮੀਨਾ, ਵੈਜ਼ੀਟੇਬਲ ਬਰੀਡਰ, ਸਬਜ਼ੀ ਵਿਭਾਗ, ਪੀਏਯੂ, ਲੁਧਿਆਣਾ ਨੇ ਕਿਸਾਨਾਂ ਨੂੰ ਸਬਜ਼ੀਆਂ ਦੀ ਸਿਹਤਮੰਦ ਪਨੀਰੀ ਦੇ ਗੁਣ ਅਤੇ ਕਾਸ਼ਤ ਦੇ ਢੰਗ ਤਰੀਕਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ. ਇਸ ਉਪਰੰਤ ਕਿਸਾਨਾਂ ਨੂੰ ਸਰਟੀਫਕੇਟਾਂ ਦੇ ਨਾਲ ਸਬਜ਼ੀਆਂ ਦੀ ਬੀਜ਼ ਕਿੱਟ ਅਤੇ ਕਿਤਾਬਾਂ ਵੰਡੀਆਂ ਗਈਆਂ।
