Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ-ਕੇ.ਵੀ.ਕੇ, ਲੰਗੜੋਆ ਵਿਖੇ “ਵੱਖ-ਵੱਖ ਉਮਰ ਦੇ ਸਮੂਹਾਂ ਲਈ ਸੰਤੁਲਿਤ ਖੁਰਾਕ” ਵਿਸ਼ੇ ‘ਤੇ ਇੱਕ ਦਿਨਾਂ  ਸੇਵਾਕਲੀਨ ਕੋਰਸ ਦਾ ਆਯੋਜਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਨੇ ਪੀ.ਏ.ਯੂ, ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਅਤੇ ਅਟਾਰੀ ਜ਼ੋਨ-1, ਲੁਧਿਆਣਾ ਦੇ ਡਾਇਰੈਕਟਰ ਦੀ ਅਗਵਾਈ ਹੇਠ “ਵੱਖ-ਵੱਖ ਉਮਰ ਦੇ ਸਮੂਹਾਂ ਲਈ ਸੰਤੁਲਿਤ ਖੁਰਾਕ ਸੰਬੰਧੀ” ਇੱਕ ਦਿਨਾਂ ਸੇਵਾਕਲੀਨ ਕੋਰਸ ਆਯੋਜਿਤ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ 20 ਆਂਗਨਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਨੇ ਭਾਗ ਲਿਆ।

ਇਹ ਪ੍ਰੋਗਰਾਮ ਡਾ. ਪਰਦੀਪ ਕੁਮਾਰ, ਉਪ ਨਿਰਦੇਸ਼ਕ (ਸਿਖਲਾਈ) ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਡਾ. ਪਰਦੀਪ ਕੁਮਾਰ ਨੇ ਆਪਣੇ ਵਿਸ਼ੇਸ਼ ਲੈਕਚਰ ਦੌਰਾਨ ਪੋਸ਼ਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਹੀ ਪੋਸ਼ਣ ਮਨੁੱਖੀ ਸਿਹਤ, ਵਿਕਾਸ ਅਤੇ ਰੋਗ-ਰੋਧਕ ਸਮਰੱਥਾ ਵਧਾਉਣ ਲਈ ਬਹੁਤ ਜ਼ਰੂਰੀ ਹੈ।

ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗਹਿ ਵਿਗਿਆਨ), ਨੇ ਵੱਖ-ਵੱਖ ਉਮਰ ਸਮੂਹਾਂ ਲਈ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਵੱਖਰੇ ਜੀਵਨ ਪੜਾਅ ਵਿੱਚ ਪੋਸ਼ਕ ਤੱਤਾਂ ਦੇ ਸੰਤੁਲਿਤ ਅਨੁਪਾਤ ਬਾਰੇ ਸਮਝਾਇਆ ਗਿਆ ਅਤੇ ਇਹ ਵੀ ਦੱਸਿਆ ਕਿ ਪੋਸ਼ਟਿਕ ਭੋਜਨ ਦੇ ਮਿਲੇ-ਝੁਲੇ ਸੇਵਨ ਨਾਲ ਸਰੀਰ ਨੂੰ ਕਿਹੜੇ ਲਾਭ ਹੁੰਦੇ ਹਨ। ਉਨ੍ਹਾਂ ਨੇ ਖੁਰਾਕ ਵਿੱਚ ਮੋਟੇ ਅਨਾਜ (ਮਿਲਟਸ) ਨੂੰ ਸ਼ਾਮਲ ਕਰਨ ‘ਤੇ ਵੀ ਜ਼ੋਰ ਦਿੱਤਾ, ਕਿਉਂਕਿ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਅਤੇ ਸਿਹਤ ਲਈ ਲਾਭਕਾਰੀ ਹਨ।

ਇਸ ਟ੍ਰੇਨਿੰਗ ਦੌਰਾਨ ਪ੍ਰੈਕਟੀਕਲ ਸੈਸ਼ਨ ਵਿੱਚ ਕੰਗਨੀ ਖੀਰ” (ਫਾਕਸਟੇਲ ਮਿਲਟ) ਦੀ ਡੈਮੋਨਸਟ੍ਰੇਸ਼ਨ ਕਰਵਾਈ ਗਈ। ਇਹ ਵਿਅੰਜਨ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜਾਂ ਦਾ ਵਧੀਆ ਸਰੋਤ ਹੈ ਅਤੇ ਕੁਦਰਤੀ ਤੌਰ ‘ਤੇ ਗਲੂਟਨ-ਮੁਕਤ ਹੋਣ ਕਰਕੇ ਹਜ਼ਮ ਪ੍ਰਣਾਲੀ, ਦਿਲ, ਹੱਡੀਆਂ ਅਤੇ ਸ਼ੂਗਰ ਕੰਟਰੋਲ ਲਈ ਬਹੁਤ ਲਾਭਕਾਰੀ ਹੈ।

ਅੰਤ ਵਿੱਚ ਸ਼੍ਰੀਮਤੀ ਰੇਣੂ ਬਾਲਾ, ਡੈਮੋਨਸਟਰੇਟਰ (ਗਹਿ ਵਿਗਿਆਨ) ਨੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਅਤੇ ਸਹਿਭਾਗੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਟ੍ਰੇਨਿੰਗ ਕੈਂਪ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦਿੱਤਾ। ਉਨ੍ਹਾਂ ਨੇ ਆਂਗਨਵਾੜੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਕੇ.ਵੀ.ਕੇ ਵੱਲੋਂ ਆਯੋਜਿਤ ਹੋਣ ਵਾਲੀਆਂ ਹੋਰ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਭਾਗ ਲੈਣ।