Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ ਏ ਯੂ ਦੇ ਖੇਤੀਬਾੜੀ ਕਾਲਜ ਨੇ ਦਿਲ ਦੇ ਦੌਰੇ ਦੌਰਾਨ ਸੰਭਾਲ ਬਾਰੇ ਭਾਸ਼ਣ ਅਤੇ ਪ੍ਰਦਰਸ਼ਨ ਕਰਵਾਇਆ 

ਪੀ ਏ ਯੂ ਦੇ ਖੇਤੀਬਾੜੀ ਕਾਲਜ ਨੇ ਵਿਦਿਆਰਥੀਆਂ ਅਤੇ ਕਾਰਜੀ ਅਮਲੇ ਵਿੱਚ ਜੀਵਨ ਦੀ ਸੁਰੱਖਿਆ ਦੀਆਂ ਆਪਾਤਕਾਲੀ ਤਕਨੀਕਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਅਚਾਨਕ ਦਿਲ ਦੇ ਦੌਰੇ ਦੌਰਾਨ ਮਰੀਜ਼ ਦੀ ਸੰਭਾਲ (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਬਾਰੇ ਭਾਸ਼ਣ ਅਤੇ ਪ੍ਰਦਰਸ਼ਨ  ਦਾ ਆਯੋਜਨ ਕੀਤਾ।
ਇਸ ਸੈਸ਼ਨ ਵਿੱਚ ਮੁੱਖ ਵਕਤਾ ਵਜੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਾਜੇਸ਼ ਆਰੀਆ, ਹੀਰੋ ਡੀ ਐਮ ਸੀ ਹਾਰਟ ਇੰਸਟੀਚਿਊਟ, ਲੁਧਿਆਣਾ ਸ਼ਾਮਿਲ ਹੋਰ।  ਉਨ੍ਹਾਂ ਨੇ ਦਿਲ ਦੀ ਕਿਸੇ ਅਚਾਨਕ ਦਿੱਕਤ ਦੌਰਾਨ ਸਮੇਂ ਸਿਰ ਸੀ ਪੀ ਆਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਲੈਕਚਰ ਵਿੱਚ ਦਿਲ ਦੇ ਦੌਰੇ ਦੀ ਪਛਾਣ, ਛਾਤੀ ‘ਤੇ ਦਬਾਅ ਪਾਉਣਾ, ਸਾਹ ਲੈਣ ਦੀ ਬਾਹਲੀ ਅਤੇ ਬੁਨਿਆਦੀ ਜੀਵਨ-ਸਹਾਇਤਾ ਤਕਨੀਕਾਂ ਦੀ ਵਰਤੋਂ ਵਰਗੇ ਜ਼ਰੂਰੀ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ।
ਭਾਸ਼ਣ ਤੋਂ ਬਾਅਦ ਪੁਤਲਿਆਂ ਦੀ ਵਰਤੋਂ ਕਰਕੇ ਸਜੀਵ ਪ੍ਰਦਰਸ਼ਨ ਕੀਤਾ ਗਿਆ। ਜਿਸ ਨਾਲ ਭਾਗੀਦਾਰਾਂ ਨੂੰ ਸੀ ਪੀ ਆਰ ਕਰਨ ਲਈ ਸਹੀ ਢੰਗ ਅਤੇ ਆਸਣ ਨੂੰ ਸਮਝਣ ਦੀ ਆਗਿਆ ਮਿਲੀ। ਵਿਦਿਆਰਥੀਆਂ ਅਤੇ ਫੈਕਲਟੀ ਨੇ ਹੱਥੀਂ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੇ ਸ਼ੰਕਿਆਂ ਨੂੰ ਦੂਰ ਕੀਤਾ। ਜਿਸ ਨਾਲ ਪ੍ਰੋਗਰਾਮ ਬਹੁਤ ਹੀ ਵਿਚਾਰ ਉਤੇਜਕ ਅਤੇ ਜਾਣਕਾਰੀ ਭਰਪੂਰ ਬਣ ਗਿਆ।
ਡਾ. ਪਵਨੀਤ ਕੌਰ ਕਿੰਗਰਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਦਾ ਤਾਲਮੇਲ ਡਾ. ਸੋਮ ਪਾਲ ਸਿੰਘ, ਡਾ. ਹਰਮੀਤ ਸਿੰਘ ਅਤੇ ਡਾ. ਪੰਕਜ ਕੁਮਾਰ ਦੁਆਰਾ ਕੀਤਾ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਲਗਭਗ 500 ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦਾ ਸਮਾਪਨ ਧੰਨਵਾਦ ਦੇ ਨਾਲ ਹੋਇਆ, ਜਿਸ ਵਿੱਚ ਅਜਿਹੇ ਵਿਹਾਰਕ ਸਿਖਲਾਈ ਪ੍ਰੋਗਰਾਮਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਤਾਂ ਜੋ ਵਿਅਕਤੀਆਂ ਨੂੰ ਡਾਕਟਰੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਕੀਤਾ ਜਾ ਸਕੇ।