ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਿਚ ਪੀ ਐੱਚ ਡੀ ਕਰ ਰਹੇ ਕੁਮਾਰੀ ਕਨਿਕਾ ਅਗਰਵਾਲ ਨੂੰ ਬੀਤੇ ਦਿਨੀਂ ਸੰਤ ਲੋਗੋਂਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ ਵਿਖੇ ਕਰਵਾਈ ਗਈ ਰਾਸ਼ਟਰੀ ਕਾਨਫਰੰਸ ਵਿਚ ਪੇਪਰ ਪੇਸ਼ਕਾਰੀ ਲਈ ਸਰਵੋਤਮ ਇਨਾਮ ਨਾਲ ਸਨਮਾਨਿਤ ਕੀਤਾ ਗਿਆ| ਇਸੇ ਕਾਨਫਰੰਸ ਵਿਚ ਸਰਵੋਤਮ ਪੇਪਰ ਪੇਸ਼ਕਾਰੀ ਐਵਾਰਡ ਵਿਭਾਗ ਦੇ ਜੂਨੀਅਰ ਖੋਜ ਫੈਲੋ ਸ਼੍ਰੀ ਵਿਮਲ ਛਲਾਣਾ ਨੂੰ ਹਾਸਲ ਹੋਇਆ|
ਦੋਵਾਂ ਵਿਦਿਆਰਥੀਆਂ ਨੇ ਭੋਜਨ ਦੇ ਖੇਤਰ ਦੀ ਕਾਢ, ਐਲਰਜ਼ੀਆਂ ਅਤੇ ਰਵਾਇਤੀ ਭੋਜਨ ਥੀਮ ਅਧੀਨ ਆਪਣੀਆਂ ਖੋਜ ਲੱਭਤਾਂ ਪੇਸ਼ ਕੀਤੀਆਂ| ਉਹਨਾਂ ਦੇ ਨਿਗਰਾਨ ਕ੍ਰਮਵਾਰ ਡਾ. ਸੰਜੀਵ ਰਤਨ ਸ਼ਰਮਾ ਅਤੇ ਡਾ. ਸੰਧਿਆ ਹਨ|
ਦੋਵਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਤਰਸੇਮ ਚੰਦ ਮਿੱਤਲ ਨੇ ਵਧਾਈ ਦਿੰਦਿਆਂ ਬਿਹਤਰ ਭਵਿੱਖ ਦੀ ਕਾਮਨਾ ਕੀਤੀ|
