ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਫਤਰ ਫਾਰਮ ਸਲਾਹਕਾਰ ਸੇਵਾ ਕੇਂਦਰ ਪਟਿਆਲਾ ਵੱਲੋਂ ਪਿੰਡ ਕਾਠਗੜ ਵਿਖੇ ਮਿਤੀ 19.09.2025 ਨੂੰ ਸ. ਹਰਜਿੰਦਰ ਸਿੰਘ ਦੇ ਖੇਤ ਤੇ ਝੋਨੇ ਦੀ ਸਿੱਧੀ ਬਿਜਾਈ ਤੇ ਖੇਤ ਦਿਵਸ ਦਾ ਆਯੋਜਨ ਕੀਤਾl ਮਾਹਿਰਾ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿਥੇ ਲੇਬਰ ਅਤੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਹੀ ਜ਼ਮੀਨ ਦੀ ਪਾਣੀ ਜ਼ੀਰਨ ਦੀ ਸ਼ਕਤੀ ਵੀ ਵੱਧ ਜਾਂਦੀ ਹੈl ਜਿਸ ਨਾਲ ਇਹਨਾਂ ਖੇਤਾਂ ਵਿੱਚ ਕਣਕ ਦਾ ਝਾੜ ਵੀ ਵੱਧ ਜਾਂਦਾ ਹੈ l
ਸਿੱਧੀ ਬਿਜਾਈ ਵਾਲੇ ਝੋਨੇ ਤੇ ਕੀੜੇ ਮਕੋੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈl ਇਸਤੋਂ ਬਿਨਾਂ ਖੇਤੀਬਾੜੀ ਵਿੱਚ ਸਾਧਨਾ ਦੀ ਸੁਚੱਜੀ ਵਰਤੋਂ, ਝੋਨੇ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ, ਮਿੱਟੀ ਅਤੇ ਪਾਣੀ ਪਰਖ ਅਤੇ ਪਰਾਲੀ ਪ੍ਰਬੰਧਨ ਬਾਰੇ ਸਿਫਾਰਿਸ਼ ਨੁਕਤੇ ਸਾਂਝੇ ਗਏ। ਇਸ ਮੌਕੇ ਤੇ ਡਾ. ਗੁਰਪ੍ਰੀਤ ਕੌਰ ਇੰਚਾਰਜ, ਡਾ ਗੁਰਪ੍ਰੀਤ ਸਿੰਘ, ਪਸਾਰ ਵਿਗਿਆਨੀ ਹਜ਼ਾਰ ਸਨ l ਇਸ ਪ੍ਰੋਗਰਾਮ ਦੌਰਾਨ ਕਿਸਾਨਾਂ ਲਈ ਖੇਤੀ ਸਹਿਤ, ਸਬਜੀ ਦੀਆਂ ਕਿੱਟਾਂ ਤੇ ਯੂਨੀਵਰਸਿਟੀ ਦੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਖੇਤ ਦਿਵਸ ਵਿੱਚ ਤਕਰੀਬਨ 55 ਕਿਸਾਨਾ ਨੇ ਹਿੱਸਾ ਲਿਆl ਅੰਤ ਵਿੱਚ ਮਾਹਿਰਾ ਨੇ ਕਿਸਾਨਾਂ ਦੇ ਝੋਨੇ ਵਿਚ ਮੱਧਰੇ ਬੂਟਿਆਂ ਦੀ ਸਮੱਸਿਆਂ ਅਤੇ ਹਲਦੀ ਰੋਗ ਬਾਰੇ ਸਵਾਲਾਂ ਦੇ ਜਵਾਬ ਵੀ ਦਿਤੇ l