ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਜੈਵਿਕ ਖੇਤੀ ਸਕੂਲ ਦੇ ਸਹਿਯੋਗ ਨਾਲ ਮਸਾਲੇ ਅਤੇ ਖੁਸ਼ਬੂ ਵਾਲੀਆਂ ਫਸਲਾਂ ਦੇ ਕਾਸ਼ਤਕਾਰ ਕਿਸਾਨਾਂ ਲਈ ਵਿਸ਼ੇਸ਼ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ| ਅਪਰ ਨਿਰਦੇਸ਼ਕ ਸੰਚਾਰ ਡਾ. ਤਰਸੇਮ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਹੋਏ ਇਸ ਕੈਂਪ ਵਿਚ 45 ਦੇ ਕਰੀਬ ਕਿਸਾਨ ਸ਼ਾਮਿਲ ਹੋਏ|
ਪ੍ਰਮੁੱਖ ਫਸਲ ਵਿਗਿਆਨੀ ਡਾ. ਰਜਿੰਦਰ ਕੁਮਾਰ ਇਸ ਕੈਂਪ ਦੇ ਕੁਆਰਡੀਨੇਟਰ ਸਨ| ਉਹਨਾਂ ਨੇ ਮਸਾਲੇ ਵਾਲੀਆਂ ਔਸ਼ਧੀ ਅਤੇ ਖੁਸ਼ਬੂ ਵਾਲੀਆਂ ਫਸਲਾਂ ਦੀ ਕਾਸ਼ਤ ਅਤੇ ਇਸਦੇ ਮਹੱਤਵ ਦੀ ਰੂਪਰੇਖਾ ਪੇਸ਼ ਕੀਤੀ|
ਭੋਜਨ ਪ੍ਰੋਸੈਸਿੰਗ ਮਾਹਿਰ ਡਾ. ਗੁਰਬੀਰ ਕੌਰ ਨੇ ਮਸਾਲਿਆਂ ਦੀ ਪ੍ਰੋਸੈਸਿੰਗ ਦੀਆਂ ਤਕਨੀਕਾਂ ਅਤੇ ਇਸ ਦੀਆਂ ਵਿਧੀਆਂ ਉੱਪਰ ਝਾਤ ਪੁਆਈ|
ਡਾ. ਵਜਿੰਦਰ ਕਾਲੜਾ ਨੇ ਰਸੋਈ ਬਗੀਚੀ ਵਿਚ ਔਸ਼ਧੀ ਫਸਲਾਂ ਦੀ ਕਾਸ਼ਤ ਦੇ ਤਰੀਕੇ ਦੱਸੇ|
ਡਾ. ਖੁਸ਼ਦੀਪ ਧਰਨੀ ਨੇ ਖੇਤੀ ਕਾਰੋਬਾਰ ਦੀ ਦ੍ਰਿਸ਼ਟੀ ਤੋਂ ਇਹਨਾਂ ਫਸਲਾਂ ਦੀ ਕਾਸ਼ਤ ਅਤੇ ਮੰਡੀਕਰਨ ਦੀ ਮਹੱਤਤਾ ਪ੍ਰਗਟਾਉਂਦਿਆਂ ਇਸਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ| ਭਾਗ ਲੈਣ ਵਾਲਿਆਂ ਨੂੰ ਪੀ.ਏ.ਯੂ. ਦੇ ਖੇਤੀ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਵੀ ਕਰਵਾਇਆ ਗਿਆ|
