ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਦੇ ਵਿਗਿਆਨੀ ਡਾ. ਓਪਿੰਦਰ ਸਿੰਘ ਸੰਧੂ ਨੂੰ ਬੀਤੇ ਦਿਨੀਂ ਨੌਜਵਾਨ ਵਿਗਿਆਨੀ ਦੇ ਵਰਗ ਵਿਚ ਵੱਕਾਰੀ ਡਾ. ਰਤਨ ਲਾਲ ਰੀਜੈਨਰੇਟਿਵ ਖੇਤੀਬਾੜੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਇਹ ਐਵਾਰਡ ਉਹਨਾਂ ਨੂੰ ਵਿਸ਼ਵ ਭੂਮੀ ਦਿਵਸ ਤੇ ਭੋਪਾਲ ਵਿਖੇ ਆਈ ਸੀ ਏ ਆਰ ਭੂਮੀ ਵਿਗਿਆਨ ਬਾਰੇ ਭਾਰਤੀ ਸੰਸਥਾਨ ਵੱਲੋਂ ਆਯੋਜਿਤ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ| ਉਹਨਾਂ ਨੂੰ ਇਨਾਮ ਦੇਣ ਵਾਲੇ ਮੰਡਲ ਵਿਚ ਡਾ. ਸ਼ਤਾਦਰੂ ਚਟੋਪਧਿਆਏ, ਡਾ. ਐੱਮ ਮੋਹੰਤੀ, ਡਾ. ਐੱਮ ਐੱਚ ਮਹਿਤਾ ਅਤੇ ਖੁਦ ਡਾ. ਰਤਨ ਲਾਲ ਮੌਜੂਦ ਸਨ| ਜ਼ਿਕਰਯੋਗ ਹੈ ਕਿ ਇਹ ਇਨਾਮ ਵਿਸ਼ਵ ਭੋਜਨ ਪੁਰਸਕਾਰ ਜੇਤੂ ਸੰਸਾਰ ਪ੍ਰਸਿੱਧ ਵਿਗਿਆਨੀ ਡਾ. ਰਤਨ ਲਾਲ ਦੇ ਨਾਂ ਤੇ ਰੀਜੈਨਰੇਟਿਵ ਖੇਤੀਬਾੜੀ ਦੇ ਖੇਤਰ ਵਿਚ ਨੌਜਵਾਨ ਵਿਗਿਆਨੀ ਨੂੰ ਦਿੱਤਾ ਜਾਂਦ ਹੈ| ਡਾ. ਓਪਿੰਦਰ ਸੰਧੂ ਨੇ ਹੁਣ ਤੱਕ ਭੂਮੀ ਵਿਗਿਆਨ ਦੇ ਖੇਤਰ ਵਿਚ ਮਿੱਟੀ ਸੰਭਾਲ ਤਕਨਾਲੋਜੀਆਂ ਅਤੇ ਪੋਸ਼ਣ ਦੀ ਸੰਭਾਲ ਬਾਰੇ ਬੜਾ ਅਹਿਮ ਕਾਰਜ ਕੀਤਾ ਹੈ| ਉਹਨਾਂ ਨੂੰ 2023 ਵਿਚ ਯੁਵਾ ਭੂਮੀ ਵਿਗਿਆਨ ਐਵਾਰਡ ਨਾਲ ਵੀ ਨਿਵਾਜ਼ਿਆ ਗਿਆ ਸੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਰਾਜੀਵ ਸਿੱਕਾ ਨੇ ਡਾ. ਓਪਿੰਦਰ ਸੰਧੂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|
