Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ ਏ ਯੂ -ਖੇਤਰੀ ਖੋਜ ਕੇਂਦਰ,  ਕਪੂਰਥਲਾ ਵਲੋੰ “ਪਤਝੜ ਰੁੱਤ ਦੇ ਗੰਨੇ ਤੋਂ ਵਧ ਝਾੜ ਅਤੇ ਖੰਡ ਦੀ ਮਾਤਰਾ ਲੈਣ ਲਈ ਨਵੀਆਂ  ਤਕਨੀਕਾਂ” ਤੇ ਕਿਸਾਨਾਂ ਲਈ ਸਿਖਲਾਈ ਕੈਂਪ ਲਾਇਆ ਗਿਆ

ਖੇਤਰੀ ਖੋਜ ਕੇਂਦਰ,  ਕਪੂਰਥਲਾ  ਵਲੋਂ  ਸਹਿਕਾਰੀ ਖੰਡ ਮਿੱਲ ਅਜਨਾਲਾ ਦੇ ਸਹਿਯੋਗ ਨਾਲ SCSP ਸਕੀਮ ਤਹਿਤ “ਗੰਨੇ ਦੀ ਵਧੇਰੇ  ਉਤਪਾਦਕਤਾ ਲਈ ਨਵੀਆਂ ਤਕਨੀਕਾਂ” ਤੇ ਕਿਸਾਨਾਂ ਲਈ ਸਿਖਲਾਈ ਕੈਂਪ , ਮਿਤੀ 22 ਦਸੰਬਰ ਨੂੰ ਪਿੰਡ  ਸਾਰੰਗਦੇਵ, ਅੰਮ੍ਰਿਤਸਰ ਵਿਖੇ  ਕਰਵਾਇਆ ਗਿਆ। ਡਾ: ਨਵਦੀਪ ਸਿੰਘ ਜਮਵਾਲ(ਪਲਾਂਟ ਬਰੀਡਰ) ਨੇ ਗੰਨੇ ਦੇ ਵੱਧ ਝਾੜ ਅਤੇ ਰਿਕਵਰੀ ਲਈ ਕਿਸਮਾਂ ਅਤੇ ਯੋਜਨਾਬੰਦੀ ਬਾਰੇ ਵਿਚਾਰ ਸਾਂਝੇ ਕੀਤੇ।  ਡਾ ਜਸ਼ਨਜੋਤ ਕੌਰ (ਫਸਲ  ਵਿਗਿਆਨੀ) ਨੇ ਗੰਨੇ ਦੀ ਵਧੇਰੇ ਝਾੜ ਲਈ ਵਿਗਿਆਨ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਦੀਨ ਪ੍ਰਬੰਧਨ ਅਤੇ ਮੂੜੇ ਦੀ ਸੰਭਾਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾ: ਗੁਲਜ਼ਾਰ ਸਿੰਘ ਸੰਘੇੜਾ (ਡਾਇਰੈਕਟਰ) ਨੇ ਪੰਜਾਬ ਵਿੱਚ ਗੰਨੇ ਦੀ ਸਥਿਤੀ ਦੱਸਦਿਆ ਵਧੇਰੇ  ਝਾੜ ਅਤੇ  ਮੁਨਾਫੇ ਲਈ ਗੁਣਵੱਤਾ ਵਾਲੇ ਬੀਜ ਅਤੇ ਮਸ਼ੀਨੀਕਰਨ ਨੂੰ ਤਰਜੀਹ ਦੇਣ ਤੇ  ਜ਼ੋਰ ਦਿੱਤਾ।  ਸ ਬਲਦੇਵ ਸਿੰਘ ਸਾਰੰਗਦੇਵ, ਸਰਪੰਚ ਨੇ ਪਹੁੰਚੇ ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਪ੍ਰਗਟ ਕੀਤਾ। ਮੰਚ ਸੰਚਾਲਨ ਸ ਸਤਿੰਦਰਜੀਤ ਸਿੰਘ, ਸੀ ਸੀ ਡੀ ਓ, ਸੀ.ਐਸ.ਐਮ ਅਜਨਾਲਾ ਨੇ ਕੀਤਾ। ਇਲਾਕੇ ਦੇ ਅਗਾਂਹਵਧੂ ਕਿਸਾਨ  ਜਸਵੀਰ ਸਿੰਘ,  ਕਰਨ ਸਿੰਘ,  ਬਲਵਿੰਦਰ ਸਿੰਘ,  ਜਸਮੇਰ ਸਿੰਘ,  ਕੁਲਬੀਰ ਸਿੰਘ,  ਸਰਬਜੀਤ ਸਿੰਘ, ਪਿੰਡ ਰਾਏਪੁਰ ਕਲਾਂ ਤੋਂ ਪਰਮਜੀਤ ਸਿੰਘ ਸਰਪੰਚ,  ਜਗਤਾਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਰਹੇ।