Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ-ਵਿਦਿਆਰਥੀਆਂ ਦੀ ਕਾਬਲੀਅਤ ਨੂੰ ਨਿਖਾਰਦੇ ਹੁਨਰ ਮੁਕਾਬਲੇ

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਕਿੱਲ ਡਿਵੈੱਲਪਮੈਂਟ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਰਾਜ ਪੱਧਰੀ ਹੁਨਰ ਮੁਕਾਬਲੇ ਕਰਵਾਏ ਗਏ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ(ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਫਲੋਰਿਸਟਰੀ ਅਤੇ ਲੈਂਡਸਕੇਪ ਗਾਰਡਨਿੰਗ ਮੁਕਾਬਲੇ ਵਿੱਚ ਭਾਗ ਲਿਆ।

ਡਾ. ਲਵਲੀਸ਼ ਗਰਗ, ਸੀਨੀਅਰ ਪਸਾਰ ਮਾਹਿਰ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਨਿਖਾਰਨ ਵਿੱਚ ਸਹਾਈ ਹੁੰਦੇ ਹਨ। ਫਲੋਰਿਸਟਰੀ ਵਿਸ਼ੇ ਵਿੱਚ ਡਾ. ਰੁਪਿੰਦਰ ਕੌਰ, ਡਾ. ਕੁਲਵੀਰ ਕੌਰ ਅਤੇ ਮਿਸਜ. ਕੰਵਲਜੀਤ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ ਅਤੇ ਲੈਂਡਸਕੇਪ ਗਾਰਡਨਿੰਗ ਵਿੱਚ ਡਾ. ਪਰਮਿੰਦਰ ਸਿੰਘ, ਡਾ. ਮਧੂ ਬਾਲਾ ਅਤੇ ਡਾ. ਸਿਮਰਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ। ਇਹਨਾਂ ਮੁਕਾਬਲਿਆਂ ਵਿੱਚ ਮੁਹੰਮਦ ਸਾਕਿਵ ਨੇ ਫਲੋਰਿਸਟਰੀ ਵਿਸ਼ੇ ਵਿੱਚ ਪਹਿਲਾ, ਨੇਹਾ ਨੇ ਦੂਜਾ ਅਤੇ ਮੀਤ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਲੈਂਡਸਕੇਪ ਗਾਰਡਨਿੰਗ ਵਿਸ਼ੇ ਵਿੱਚ ਹਰਮਿਹਰ ਸਿੰਘ ਅਤੇ ਮਹਿਕਦੀਪਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਹਨਾਂ ਮੁਕਾਬਲਿਆ ਦੌਰਾਨ ਸ੍ਰੀ ਸਨੀ ਦੀਵਾਨ, ਸਟੇਟ ਇੰਨਗੇਜ਼ਮੈਂਟ ਅਫਸਰ, ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ, ਨਿਊ ਦਿੱਲੀ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਲੁਧਿਆਣਾ ਤੋਂ ਮੈਡਮ ਰਵੀਜੋਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਤੇ ਸ੍ਰੀ ਪ੍ਰਿੰਸ ਭਾਰਦਵਾਜ, ਜ਼ਿਲ੍ਹਾ ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਵੀ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਲਈ ਪਹੁੰਚੇ। ਇਸ ਮੌਕੇ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਜੇਤੂ ਵਿਦਿਆਰਥੀ ਜਨਵਰੀ ਮਹੀਨੇ ਵਿੱਚ ਹੋਣ ਵਾਲ਼ੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣਗੇ, ਉਹਨਾਂ ਨੇ ਭਾਗ ਲੈਣ ਵਾਲ਼ੇ ਸਾਰੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਮੈਂਬਰਾਂ ਦਾ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਧੰਨਵਾਦ ਕੀਤਾ।