Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

← View All Upcoming Events

Auction notice on dated 02-01-2026 at 10:00 AM – USF Nabha

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬੀਜ ਫਾਰਮ, ਨਾਭਾ

ਨਿਲਾਮੀ ਸੂਚਨਾ

ਪਿੱਠ ਅੰਕਨ ਨੰ:953 ਮਿਤੀ:- 24.12.2025

ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਯੂਨੀਵਰਸਿਟੀ ਬੀਜ ਫਾਰਮ, ਨਾਭਾ ਦੇ ਅਣਵਿਕੇ ਬੀਜ/ਅੰਡਰਸਾਈਜ ਪੈਦਾਵਾਰ ਦੀ ਜਨਤਕ ਨਿਲਾਮੀ ਮਿਤੀ 02.01.2026 ਨੂੰ ਸਵੇਰੇ 10.00 ਵਜੇ ਕੀਤੀ ਜਾਵੇਗੀ। ਇਹ ਨਿਲਾਮੀ ‘ਜਿਵੇ ਹੈ, ਜਿੱਥੇ ਹੈ’ ਅਧਾਰ ਤੇ ਕੀਤੀ ਜਾਵੇਗੀ।

ਬੋਲੀ ਦੇਣ ਵਾਲੀ ਪਾਰਟੀ ਪਾਸੋਂ ਰੁਪਏ 100000/- ਬਤੋਰ ਪੇਸ਼ਗੀ/ਸਕਿਉਰਟੀ ਜਮਾਂ ਕਰਵਾਈ ਜਾਵੇਗੀ। ਉੱਚਤਮ ਬੋਲੀਕਾਰ ਪਾਰਟੀ ਨੂੰ ਕੁੱਲ ਵਿੱਕਰੀ ਕੀਮਤ ਤਿੰਨ ਦਿਨਾਂ ਦੇ ਅੰਦਰ-ਅੰਦਰ ਅਤੇ ਮਾਲ ਚੱਕਣ ਤੋਂ ਪਹਿਲਾਂ ਜਮ੍ਹਾਂ ਕਰਵਾਉਣੀ ਹੋਵੇਗੀ। ਮਾਲ ਚੁਕਾਉਣ ਦਾ ਕੰਮ 10 ਦਿਨਾਂ ਦੇ ਅੰਦਰ ਮੁਕੰਮਲ ਹੋ ਜਾਣਾ ਚਾਹੀਦਾ ਹੈ। ਵਿੱਕਰੀ ਕੀਮਤ ਸਮੇਂ ਅੰਦਰ ਨਾ ਭਰਨ ਅਤੇ ਮਾਲ ਚਕਾਈ ਦਾ ਕੰਮ ਸਮੇਂ ਅੰਦਰ ਨਾ ਕਰਨ ਤੇ ਸਕਿਉਰਟੀ ਅਤੇ ਜਮਾਂ ਰਕਮ ਜਬਤ ਕੀਤੀ ਜਾਵੇਗੀ। ਮਾਲ ਦੀ ਜਾਂਚ ਕਿਸੇ ਵੀ ਕੰਮ ਵਾਲੇ ਦਿਨ ਯੂਨੀਵਰਸਿਟੀ ਬੀਜ ਫਾਰਮ, ਨਾਭਾ ਵਿਖੇ ਨਿਲਾਮੀ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ । ਮਾਲ ਚਕਾਈ ਦੇ ਕੰਮ ਲਈ ਬੀਜ ਫਾਰਮ ਵੱਲੋਂ ਲੇਬਰ ਅਤੇ ਬਾਰਦਾਨਾ ਨਹੀਂ ਦਿੱਤਾ ਜਾਵੇਗਾ। ਨਿਲਾਮੀ ਤੋਂ ਬਾਅਦ ਮਾਲ ਸੰਬੰਧਤ ਕਿਸੇ ਵੀ ਸ਼ਿਕਾਇਤ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ ।

ਯੂਨੀਵਰਸਿਟੀ ਕੋਲ ਕੋਈ ਵੀ ਕਾਰਨ ਜੋ ਵੀ ਹੋਵੇ ਦੱਸੇ ਬਗੈਰ ਬੋਲੀ ਸਵੀਕਾਰ ਜਾਂ ਰੱਦ ਕਰਨ ਦਾ ਅਤੇ ਨਿਯਮਾਂ ਵਿੱਚ ਬਦਲਾਵ ਕਰਨ ਦਾ ਅਧਿਕਾਰ ਰਾਖਵਾਂ ਹੈ। ਹੋਰ ਨਿਯਮ ਅਤੇ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ। ਜੇਕਰ ਮਾਰਕਿਟ ਕਮੇਟੀ ਦੀ ਫੀਸ ਹੋਵੇਗੀ ਤਾਂ ਬੋਲੀਕਾਰ ਦੇਣਦਾਰ/ਜ਼ਿੰਮੇਵਾਰ ਹੋਵੇਗਾ।

ਮਾਲ ਦਾ ਵੇਰਵਾ

Sr.

No.

Crop Total

(qt.)

ਅਣਵਿਕਿਆ  
1. ਤੋਰੀਆਂ 11.73
2. ਦਾਲ 10.00
3. ਕਰੇਲਾ 0.09
4. ਟਮਾਟਰ 0.0123
5. ਪਿਆਜ 0.025
6. ਮੂੰਗੀ 15.95
7. ਰਾਈ ਘਾਹ 0.33
8. ਮੱਕੀ 3.23
9. ਖਰਬੂਜਾ 0.01675
10. ਬਾਜਰਾ 5.935
11. ਸਣ 0.35
12. ਕੰਗਣੀ

 (Foxtail Millet)

0.495
ਮਿਕਸਚਰ  
13. ਬਾਸਮਤੀ 3.00
14. ਜਵੀ 0.90
ਅੰਡਰਸਾਇਜ਼  
15. ਗੋਭੀ ਸਰੋਂ 3.995
16. ਮੂਲੀ 1.09
17. ਮੇਥੀ 1.15
18. ਬਰਸੀਮ 1.50
19. ਸਣ 24.30
20. ਕਰੇਲਾ 0.008
21. ਖਰਬੂਜਾ 0.02
22. ਕੰਗਣੀ

(Foxtail Millet)

0.35
23. ਬਾਜਰਾ 1.90
24. ਜਵਾਰ (ਚਰੀ) 8.50
25. ਮੱਕੀ 31.10
26. ਬਾਸਮਤੀ 277.50

sd
ਇੰਚਾਰਜ