ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਯੰਗ ਰਾਈਟਰ’ਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ 21 ਜਨਵਰੀ ਦਿਨ ਬੁੱਧਵਾਰ ਨੂੰ ਵਿਦਿਆਰਥੀ ਭਵਨ ਵਿਖੇ ਇਕ ਪੁਸਤਕ ਰਿਲੀਜ਼ ਸਮਾਗਮ ਕਰਾਇਆ ਜਾ ਰਿਹਾ ਹੈ| ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿਚ ਬਤੌਰ ਪੰਜਾਬੀ ਸੰਪਾਦਕ ਸੇਵਾਵਾਂ ਨਿਭਾ ਰਹੇ ਡਾ. ਜਗਵਿੰਦਰ ਜੋਧਾ ਦੇ ਪੰਜਵੇਂ ਗ਼ਜ਼ਲ ਸੰਗ੍ਰਹਿ ‘ਚੱਤੋ ਪਹਿਰ ਮਲੰਗੀ’ ਨੂੰ ਇਸ ਵਿਸ਼ੇਸ਼ ਸਮਾਰੋਹ ਦੌਰਾਨ ਲੋਕ ਅਰਪਿਤ ਕੀਤਾ ਜਾਵੇਗਾ| ਇਸ ਸਮਾਗਮ ਵਿਚ ਸਾਬਕਾ ਆਈ ਪੀ ਐੱਸ ਅਧਿਕਾਰੀ ਅਤੇ ਉੱਘੇ ਲੇਖਕ ਸ਼੍ਰੀ ਗੁਰਪ੍ਰੀਤ ਸਿੰਘ ਤੂਰ, ਉੱਘੇ ਫੋਟੋਗ੍ਰਾਫਰ ਡਾ. ਤੇਜਪ੍ਰਤਾਪ ਸਿੰਘ ਸੰਧੂ, ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ, ਨਗਰ ਨਿਗਮ ਲੁਧਿਆਣਾ ਦੇ ਉਪ ਕਮਿਸ਼ਨਰ ਸ਼੍ਰੀ ਜਸਦੇਵ ਸੇਖੋਂ ਅਤੇ ਸ਼੍ਰੀ ਰਾਮ ਸਿੰਘ ਪੀ ਸੀ ਐੱਸ ਸਮੇਤ ਉੱਘੇ ਲੇਖਕਾਂ ਸ਼ਾਮਲ ਹੋਣ ਦੀ ਉਮੀਦ ਹੈ| ਕਿਤਾਬ ਬਾਰੇ ਜ਼ਿਲ੍ਹਾ ਭਾਸ਼ਾ ਅਧਿਕਾਰੀ ਡਾ. ਸੰਦੀਪ ਸ਼ਰਮਾ ਅਤੇ ਸ਼੍ਰੀ ਸੁਖਜਿੰਦਰ ਫਿਰੋਜ਼ਪੁਰ ਆਪਣੇ ਵਿਚਾਰ ਪੇਸ਼ ਕਰਨਗੇ| ਹਾਜ਼ਰ ਕਵੀਆਂ ਦਾ ਕਲਾਮ ਵੀ ਸਾਂਝਾ ਕੀਤਾ ਜਾਵੇਗਾ|
ਸੱਭਿਆਚਾਰ ਗਤੀਵਿਧੀਆਂ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਤੂਰ ਨੇ ਦੱਸਿਆ ਕਿ ਇਹ ਸਮਾਗਮ ਬਾਅਦ ਦੁਪਹਿਰ 2.30 ਵਜੇ ਆਰੰਭ ਹੋਵੇਗਾ| ਉਹਨਾਂ ਨੇ ਸਮੂਹ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ|
