ਮਾਨਯੋਗ ਕੇਨ ਕਮਿਸ਼ਨਰ, ਪੰਜਾਬ ਦੇ ਸਹਿਯੋਗ ਨਾਲ ਪੀ. ਏ. ਯੂ-ਖੇਤਰੀ ਖੋਜ ਕੇਂਦਰ, ਕਪੂਰਥਲਾ ਵਿੱਖੇ ਪਿੜਾਈ ਸਾਲ 2026-27 ਦੌਰਾਨ ਖੰਡ ਮਿੱਲਾਂ ਅਧੀਨ ਗੰਨੇ ਦੇ ਵਿਕਾਸ ਅਤੇ ਵਿਉਂਤਬੰਦੀ ਸੰਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਦੀਆਂ 15 ਖੰਡ ਮਿੱਲਾਂ(9 ਸਹਿਕਾਰੀ ਅਤੇ 6 ਨਿੱਜੀ) ਨਾਲ ਸੰਬੰਧਤ ਜਨਰਲ ਮੈਨੇਜਰਾਂ/ਮੁੱਖ ਗੰਨਾ ਅਫਸਰਾਂ, ਪ੍ਰੋਜੇਕਟ ਅਫਸਰ (ਗੰਨਾ), ਸਹਾਇਕ ਗੰਨਾ ਵਿਕਾਸ ਅਫਸਰਾਂ ਅਤੇ ਖੇਤੀਬਾੜੀ ਅਫਸਰਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦਾ ਮੁੱਖ ਮੰਤਵ ਪਿੜਾਈ ਸਾਲ 2026-27 ਲਈ ਗੰਨੇ ਹੇਠ ਰਕਬਾ ਵਧਾਉਣਾ, ਕਿਸਮਾਂ ਦੀ ਬਿਜਾਈ ਸੰਬੰਧੀ ਵਿਉਂਤਬੰਦੀ ਅਤੇ ਲੇਬਰ ਦੀ ਆ ਰਹੀ ਸਮੱਸਿਆ ਨੂੰ ਨਜਿੱਠਣ ਲਈ ਮਸ਼ੀਨੀਕਰਨ ਨੂੰ ਤਰਜੀਹ ਦੇਣ ਬਾਰੇ ਵਿਚਾਰ- ਵਟਾਂਦਰਾ ਕਰਨਾ ਸੀ।
ਡਾ. ਇੰਦਰਪਾਲ ਕੌਰ (ਬਾਇੋਕੈਮਿਸਟ) ਨੇ ਆਏ ਅਹੁਦੇਦਾਰਾਂ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਮਨਧੀਰ ਸਿੰਘ, ਪ੍ਰੋਜੇਕਟ ਅਫਸਰ (ਗੰਨਾ) ਨੇ ਖੰਡ ਮਿੱਲਾਂ ਦੇ ਮੌਜੂਦਾ ਹਾਲਾਤ ਅਤੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਅਤੇ ਗੰਨੇ ਦੀ ਪੇਮੈਂਟ ਬਾਰੇ ਗੱਲਬਾਤ ਸਾਂਝੀ ਕੀਤੀ।ਜਨਰਲ ਮੈਨੇਜਰ, ਖੰਡ ਮਿੱਲ ਕੀੜੀ ਅਫਗਾਨਾਂ ਅਤੇ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਨੇ ਸਾਲ 2025 ਵਿੱਚ ਆਏ ਹੜਾਂ ਨਾਲ ਹੋਈ ਖਰਾਬ ਫਸਲ ਕਾਰਨ ਪਿੜਾਈ ਵਿੱਚ ਆ ਰਹੀ ਪਰੇਸ਼ਾਨੀ (ਮਾੜਾ ਅਤੇ ਘੱਟ ਗੰਨਾ) ਬਾਰੇ ਦੱਸਿਆ।ਡਾ: ਗੁਲਜ਼ਾਰ ਸਿੰਘ ਸੰਘੇੜਾ (ਡਾਇਰੈਕਟਰ) ਨੇ ਪੰਜਾਬ ਵਿੱਚ ਗੰਨੇ ਦੀ ਸਥਿਤੀ ਦੱਸਦਿਆ ਵੱਧ ਗੰਨੇ ਅਤੇ ਖੰਡ ਦੀ ਰਿਕਵਰੀ ਲਈ ਕਿਸਮਾਂ ਅਤੇ ਵਿਉਂਤਬੰਦੀ ਬਾਰੇ ਵਿਚਾਰ ਸਾਂਝੇ ਕੀਤੇ।ਡਾ: ਰਜਿੰਦਰ ਕੁਮਾਰ (ਕੀਟ ਵਿਿਗਆਨੀ) ਨੇ ਗੰਨੇ ਦੇ ਕੀੜੇ-ਮਕੌੜੇ ਅਤੇ ਉਹਨਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਡਾ: ਅਨੁਰਾਧਾ (ਪੌਧਾ ਰੋਗ ਵਿਿਗਆਨੀ) ਨੇ ਗੰਨੇ ਦੀਆਂ ਬਿਮਾਰੀਆਂ ਅਤੇ ਉਹਨਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।ਡਾ ਜਸ਼ਨਜੋਤ ਕੌਰ (ਖੇਤੀ ਵਿਿਗਆਨੀ) ਨੇ ਗੰਨੇ ਦੀ ਵਧੇਰੇ ਝਾੜ ਲਈ ਵਿਿਗਆਨਕ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਡਾ ਗੌਰਵ, ਸਹਾਇਕ ਗੰਨਾ ਵਿਕਾਸ ਅਫਸਰ, ਪਟਿਆਲਾ ਨੇ ਗੰਨੇ ਹੇਠ ਰਕਬਾ ਵਧਾਉਣ ਲਈ ਮਸ਼ੀਨੀਕਰਨ ਅਤੇ ਕਿਸਾਨਾਂ ਨੂੰ ਗੰਨਾਂ ੳਤਪਾਦਨ ਬਾਰੇ ਹੋਰ ਸਹੂਲਤਾਂ ਦੇਣ ਬਾਰੇ ਵਿਚਾਰ ਦਿੱਤੇ।ਡਾ: ਨਵਦੀਪ ਸਿੰਘ ਜਮਵਾਲ (ਪਲਾਂਟ ਬਰੀਡਰ) ਨੇ ਪਹੁੰਚੇ ਅਹੁਦੇਦਾਰਾਂ ਦਾ ਧੰਨਵਾਦ ਪ੍ਰਗਟ ਕੀਤਾ ।
