Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ.-ਕੇ.ਵੀ.ਕੇ ਬਠਿੰਡਾ ਵੱਲੋਂ ਪੰਜ ਰੋਜ਼ਾ ਮਧੂ-ਮੱਖੀ ਪਾਲਣ ਸਿਖਲਾਈ ਕੋਰਸ ਆਯੋਜਿਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਆਰੀਆ ਪ੍ਰੋਜੈਕਟ ਅਧੀਨ ਪੰਜ ਰੋਜ਼ਾ ਮਧੂ ਮੱਖੀ ਪਾਲਣ ਸਿਖਲਾਈ ਕੋਰਸ ਮਿਤੀ-02 ਫਰਵਰੀ ਤੋਂ 6 ਫਰਵਰੀ 2026 ਤੱਕ ਆਯੋਜਿਤ ਕੀਤਾ ਗਿਆ। ਡਾ. ਗੁਰਦੀਪ ਸਿੰਘ ਸਿੱਧੂ ਡਿਪਟੀ ਡਾਇਰੈਕਟਰ ਕੇ.ਵੀ.ਕੇ ਬਠਿੰਡਾ ਨੇ ਦੱਸਿਆ ਕਿ ਇਸ ਕਿੱਤਾ ਮੁੱਖੀ ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਮਧੂ-ਮੱਖੀ ਪਾਲਣ ਦੇ ਕਿੱਤੇ ਦੇ ਵੱਖ-ਵੱਖ ਪਹਿਲੂਆਂ ਜਿਵੇਂ ਮਧੂ-ਮੱਖੀਆਂ ਦਾ ਖੁਰਾਕੀ ਪ੍ਰਬੰਧ, ਫੁੱਲ-ਫਲਾਕਾ, ਡੱਬਿਆਂ ਨੂੰ ਇੱਕ ਥਾਂ ਤੋਂ ਦੂਜੀ ਜਗਾਂ ਲੈ ਜਾਣ ਸਬੰਧੀ, ਮਧੂ-ਮੱਖੀਆਂ ਦੀਆਂ ਬਿਮਾਰੀਆਂ ਅਤੇ ਰੋਕਥਾਮ,ਸ਼ਹਿਦ ਕੱਢਣਾ, ਡੱਬਾਬੰਦੀ ਅਤੇ ਮੰਡੀਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਝੀ ਕੀਤੀ ਗਈ।ਡਾ.ਜਸਵਿੰਦਰ ਕੌਰ ਕੀਟ ਵਿਗਿਆਨੀ ਨੇ ਮਧੂ-ਮੱਖੀਆਂ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਜਿਵੇਂ ਮੱਖੀ ਦੀਆਂ ਕਿਸਮਾਂ ਜੀਵਨ ਚੱਕਰ, ਮੌਸਮੀ ਸਾਂਭ-ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਮਧੂ-ਮੱਖੀ ਪਾਲਕਾਂ ਨੂੰ ਆ ਰਹੀਆਂ ਦਰਵੇਸ਼ ਸਮੱਸਿਆਵਾਂ ਸਬੰਧੀ ਵਿਚਾਰ ਸਾਝੇ ਕੀਤੇ।ਡਾ. ਰਨਵੀਰ ਸਿੰਘ ਸਹਾਇਕ ਪ੍ਰੋਫੈਸਰ ( ਕੀਟ ਵਿਗਿਆਨ) ਕੇ.ਵੀ.ਕੇ ਮਾਨਸਾ ਦੁਆਰਾ ਮੱਖੀਆਂ ਦੇ ਕਟੂੰਬਾਂ ਦੀ ਮੌਸਮੀ ਸਾਂਭ-ਸੰਭਾਲ , ਇਹਨਾਂ ਨੂੰ ਲੱਗਣ ਵਾਲੀਆਂ ਬੀਮਾਰੀਆਂ,ੇ ਲੱਛਣ ਅਤੇ ਇਹਨਾਂ ਦੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹਈਆ ਕਰਵਾਈ।
ਬਾਗਵਾਨੀ ਵਿਕਾਸ ਅਫਸਰ ਡਾ.ਰੀਨਾ ਨੇ ਆਪਣੇ ਵਿਭਾਗ ਦੁਆਰਾ ਮਧੂ-ਮੱਖੀ ਪਾਲਕਾ ਨੂੰ ਮਿਲਣ ਵਾਲੀਆ ਵੱਖ-ਵੱਖ ਸਹੂਲਤਾ ਸਬੰਧੀ ਚਾਨਣਾ ਪਾਇਆ।ਸਿਖਲਾਈ ਦੌਰਾਨ ਸਿਖਿਆਰਥੀਆਂ ਦਾ ਬਾਹਰੀ ਦੌਰਾ ਉਘੇ ਮੱਖੀ ਪਾਲਕ ਸ੍ਰ. ਗੁਰਚਰਨ ਸਿੰਘ ਮਾਨ ਪਿੰਡ ਤੁੰਗਵਾਲੀ ਦੇ ਫਾਰਮ ਤੇ ਕਰਵਾਇਆ ਗਿਆ, ਜਿਸ ਦੌਰਾਨ ਸ੍ਰ. ਗੁਰਚਰਨ ਸਿੰਘ ਮਾਨ ਵੱਲੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਆਪਣੇ ਤਜਰਬੇ ਸਾਝੇ ਕਰਦਿਆ ਦੱਸਿਆ ਕਿ ਮੱਖੀਆਂ ਤੋਂ ਸ਼ਹਿਦ ਤੋਂ ਇਲਾਵਾ ਹੋਰ ਮਿਲਣ ਵਾਲੇ ਪਦਾਰਥ ਜਿਵੇਂ ਰਾਇਲ ਜੈਲੀ ਵੀ ਵੈਨਮ ਆਦਿ ਵੀ ਪ੍ਰਾਪਤ ਕਰ ਸਕਦੇ ਹਨ ।ਇਸ ਕੋਰਸ ਦੇ ਕੌਆਰਡੀਨੇਟਰ ਡਾ. ਗੁਰਮੀਤ ਸਿੰਘ ਢਿੱਲੋਂ ਨੇ ਕਿਸਾਨਾਂ ਅਤੇ ਕਿਸਾਨ ਬੀਬੀਆ ਨੂੰ ਸਵੈ ਸਹਾਇਤਾ ਗਰੁੱਪ ਬਣਾਕੇ ਸ਼ਹਿਦ ਦੇ ਮੰਡੀਕਰਨ ਸਬੰਧੀ ਪ੍ਰੇਰਿਤ ਕੀਤਾ ਅਤੇ ਸਿਖਲਾਈ ਦੌਰਾਨ ਸਿਖਿਆਰਥੀਆ ਵੱਲੋਂ ਦਿਖਾਏ ਗਏ ਉਤਸ਼ਾਹ ਦੀ ਸਲਾਘਾ ਕੀਤੀ।ਇਸ ਦੌਰਾਨ ਉਘੇ ਮਧੂ ਮੱਖੀ ਪਾਲਕ ਸ੍ਰ. ਗੁਰਪਿਆਰ ਸਿੰਘ ਪੱਕਾਂ ਕਲ਼ਾ,ਸ਼੍ਰ.ਅਪਰਪਾਲ ਸਿੰਘ ਤੁੰਗਵਾਲੀ ਅਤੇ ਸ੍ਰ. ਜਗਤਾਰ ਸਿੰਘ ਮੰਡੀ ਖੁਰਦ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।