Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

PAU COMMERCIALIZES PROTECTION KIT FOR STORED PULSES ਪੀ.ਏ.ਯੂ. ਨੇ ਦਾਲਾਂ ਦੇ ਸੁਰੱਖਿਅਤ ਭੰਡਾਰਨ ਦੀ ਤਕਨੀਕ ਦੇ ਪਸਾਰ ਲਈ ਸਮਝੌਤੇ ਉੱਪਰ ਸਹੀ ਪਾਈ

Read in English

Punjab Agricultural University (PAU) has inked a pact with Havard Industries based in Ludhiana for licensing of PAU Protection Kit for Stored Pulses. Dr. Ajmer Singh Dhatt, Director of Research, PAU Ludhiana and Mr. Bhavya Mehta from Havard Industries signed the Memorandum of Agreement on behalf of their respective organizations. Dr. Khushdeep Dharni, Associate Director Technology Marketing and IPR Cell and Dr. Tarsem Chand Mittal, Head, Department of Processing & Food Engineering were also present on the occasion. The kit has been developed by Dr. Manpreet Kaur Saini, Dr. M S Alam, Dr. Surekha Bhatia and Dr. Anjali Sidhu.

Dr. Manpreet Kaur Saini, Entomologist(Storage), Department of Processing & Food Engineering informed that the Protection Kit finds wide application in safeguarding stored pulses from insect-pest infestation during storage in retail packets and containers. The kit provides a scientific and eco-friendly method for protecting pulses by creating an unfavourable environment for storage insect-pests without affecting grain quality. The technology offers a simple, safe and cost-effective solution for farmers, traders/retailers and small storage units to reduce post-harvest losses. It is easy to use, requires minimal technical skill and does not leave harmful chemical residues. The PAU Protection Kit thus serves as an effective tool for enhancing storage life, maintaining grain quality and improving the profitability of pulse storage, especially for small and marginal stakeholders.

Dr. Khushdeep Dharni, Associate Director, Technology Marketing and IPR Cell stated that through the process of commercialization PAU Ludhiana is ensuring the proliferation of its technologies at the ground level. Technologies developed by Punjab Agricultural University are providing practical and relevant solutions in the domain of post-harvest activities, he added.

ਪੰਜਾਬੀ ਵਿੱਚ ਪੜ੍ਹੋ

ਪੀ.ਏ.ਯੂ. ਨੇ ਅੱਜ ਲੁਧਿਆਣਾ ਸਥਿਤ ਕੰਪਨੀ ਹਾਵਰਡ ਇੰਡਸਟਰੀਜ਼ ਨਾਲ ਦਾਲਾਂ ਨੂੰ ਸੁਰੱਖਿਅਤ ਸਟੋਰ ਕਰਨ ਵਾਲੀ ਤਕਨੀਕ ਦੇ ਵਪਾਰੀਕਰਨ ਲਈ ਇਕ ਸੰਧੀ ਉੱਪਰ ਹਸਤਾਖਰ ਕੀਤੇ| ਯੂਨੀਵਰਸਿਟੀ ਦੀ ਤਰਫੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਕੰਪਨੀ ਵੱਲੋਂ ਕੁਮਾਰੀ ਭਵਿਆ ਮਹਿਤਾ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹਿਮਤੀ ਪ੍ਰਗਟ ਕੀਤੀ| ਇਸ ਮੌਕੇ ਤੇ ਹਾਜ਼ਰ ਰਹਿਣ ਵਾਲਿਆਂ ਵਿਚ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ, ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਤਰਸੇਮ ਚੰਦ ਮਿੱਤਲ ਵੀ ਪ੍ਰਮੁੱਖ ਸਨ| ਜ਼ਿਕਰਯੋਗ ਹੈ ਕਿ ਇਸ ਕਿੱਟ ਦੀ ਤਕਨੀਕ ਦਾ ਵਿਕਾਸ ਡਾ. ਮਨਪ੍ਰੀਤ ਕੌਰ ਸੈਣੀ, ਡਾ. ਐੱਮ ਐੱਸ ਆਲਮ, ਡਾ. ਸੁਰੇਖਾ ਭਾਟੀਆ ਅਤੇ ਡਾ. ਅੰਜਲੀ ਸਿੱਧੂ ਦੀ ਟੀਮ ਵੱਲੋਂ ਸਾਂਝੇ ਰੂਪ ਵਿਚ ਕੀਤਾ ਗਿਆ ਹੈ|
ਇਸ ਮੌਕੇ ਕੀਟ ਵਿਗਿਆਨੀ ਡਾ. ਮਨਪ੍ਰੀਤ ਕੌਰ ਸੈਣੀ ਨੇ ਕਿੱਟ ਬਾਰੇ ਗੱਲ ਕਰਦਿਆਂ ਕਿਹਾ ਕਿ ਇਸਦਾ ਵਿਕਾਸ ਦਾਲਾਂ ਨੂੰ ਭੰਡਾਰ ਕਰਨ ਸਮੇਂ ਕੀੜੇ-ਮਕੌੜਿਆਂ ਤੋਂ ਬਚਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ| ਇਹ ਤਕਨੀਕ ਦਾਲਾਂ ਦੇ ਮਿਆਰ ਨੂੰ ਨੁਕਸਾਨ ਪਹੰੁਚਾਏ ਬਗੈਰ ਕੀੜੇ-ਮਕੌੜਿਆਂ ਦੀ ਵਿਗਿਆਨਕ ਅਤੇ ਵਾਤਾਵਰਨ ਪੱਖੀ ਰੋਕਥਾਮ ਯਕੀਨੀ ਬਣਾਉਂਦੀ ਹੈ| ਇਸ ਵਿਚ ਸੌਖਾ, ਸਸਤਾ ਅਤੇ ਸੁਰੱਖਿਅਤ ਤਰੀਕਾ ਅਪਣਾਇਆ ਜਾਂਦਾ ਹੈ ਜਿਸ ਨਾਲ ਕਿਸਾਨਾਂ, ਵਪਾਰੀਆਂ, ਪ੍ਰਚੂਨ ਦੁਕਾਨਦਾਰਾਂ ਦਾ ਨੁਕਸਾਨ ਘਟਾਇਆ ਜਾ ਸਕਦਾ ਹੈ| ਇਸ ਕਿੱਟ ਦੀ ਵਰਤੋਂ ਬਿਨਾਂ ਕਿਸੇ ਮਾਰੂ ਰਸਾਇਣ ਦੇ ਅਸਾਨੀ ਨਾਲ ਕੀਤੀ ਜਾ ਸਕਦੀ ਹੈ ਜਿਸ ਨਾਲ ਨਾ ਸਿਰਫ਼ ਦਾਲਾਂ ਦੀ ਭੰਡਾਰਨ ਮਿਆਦ ਵਿਚ ਵਾਧਾ ਹੁੰਦਾ ਹੈ ਬਲਕਿ ਇਹਨਾਂ ਦੇ ਮਿਆਰ ਕਾਇਮ ਰੱਖ ਕੇ ਵਧੇਰੇ ਆਮਦਨ ਕਮਾਈ ਜਾ ਸਕਦੀ ਹੈ|
ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਸੰਬੰਧਿਤ ਧਿਰ ਨੂੰ ਇਸ ਤਕਨੀਕ ਦੇ ਵਪਾਰੀਕਰਨ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ| ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਵਢਾਈ ਉਪਰੰਤ ਅਨਾਜ ਦੀ ਸੰਭਾਲ ਲਈ ਵਿਸ਼ੇਸ਼ ਤੌਰ ਤੇ ਯਤਨ ਸਾਹਮਣੇ ਲਿਆਂਦੇ ਹਨ|