Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

PAU ORGANIZES ROAD SAFETY AWARENESS AND TRAINING CAMPS FOR FARMERS ਪੀ ਏ ਯੂ ਨੇ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪ੍ਰੋਗਰਾਮ ਅਤੇ ਸਿਖਲਾਈ ਕੈਂਪ ਆਯੋਜਿਤ ਕੀਤਾ 

Read in English

As part of Road Safety Week, Punjab Agricultural University (PAU), organized safety awareness and training camps at village Maste Ke, Ferozepur. The initiative, benefiting around 120 farmers, aimed to promote road safety and enhance awareness of safe agricultural machinery practices.

It was led by Dr Shiv Kumar Lohan, Associate Professor and Co-PI, All India Co-ordinated Project on Ergonomics and Safety in Agriculture and Allied Sector; Dr Anand Gautam, Assistant Professor; Dr Santosh Kumar, Scientist FMPE;  and Dr Simranjeet Kaur, Assistant Professor, KVK Ferozepur. The programme focused on reducing accidents and ensuring the well-being of farmers.

Dr Lohan emphasized the importance of Slow-Moving Vehicle Emblems (SMVEs), Roll-over Protective Structures (ROPS) on tractors, proper braking systems on tractor-trailers, and the use of rear lights on trolleys for improved visibility.

Dr Gautam highlighted the significance of safety gadgets for farm machinery, such as threshers and chaff cutters, stressing the need for safety devices to prevent operational accidents.

Dr Kumar highlighted the significance of drone sprayers in helping farmers save time and chemicals by ensuring even spraying. He emphasized key operating points such as correct tank load, appropriate spray height, optimal speed, suitable nozzle type, wind condition checks, and proper battery management. He also guided farmers on drone rules, stating that agricultural drones must be registered, operated by trained personnel, used only in permitted areas, flown below the allowed height, and primarily for farming purposes while complying with all safety norms.

To reinforce these safety practices, SMVEs, reflective tapes, and LED lights were retrofitted free of cost on more than 120 tractor-trolleys used to transport vegetables to mandi during the season (December-March).

Dr Manjeet Singh, Head of the Department, stated that farmers can approach the department to obtain reflective tapes. “This initiative underscores PAU’s commitment to creating a culture of safety and awareness within the farming community, reducing accidents, and promoting the adoption of sustainable practices in agriculture,” he added.

Jagmeet Singh and Balwinder Singh, Maste Ke, Ferozepur lauded PAU’s proactive efforts in promoting safety measures against farm machinery accidents. Participating farmers appreciated the programme and acknowledged its critical role in fostering safer agricultural and transportation practices.

ਪੰਜਾਬੀ ਵਿੱਚ ਪੜ੍ਹੋ

ਸੜਕ ਸੁਰੱਖਿਆ ਹਫ਼ਤਾ ਮਨਾਉਣ ਦੇ ਸਿਲਸਿਲੇ ਵਜੋ ਪੀ ਏ ਯੂ ਨੇ ਬੀਤੇ ਦਿਨੀਂ ਪਿੰਡ ਮਸਤੇ ਕੇ ਜ਼ਿਲ੍ਹਾ  ਫਿਰੋਜ਼ਪੁਰ ਵਿਖੇ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਅਤੇ ਸਿਖਲਾਈ ਕੈਂਪ ਆਯੋਜਿਤ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਸੁਰੱਖਿਅਤ ਖੇਤੀਬਾੜੀ ਮਸ਼ੀਨਰੀ ਵਰਤੋਂ ਪ੍ਰਤੀ ਜਾਗਰੂਕਤਾ ਵਧਾਉਣਾ ਸੀ।
ਡਾ. ਸ਼ਿਵ ਕੁਮਾਰ ਲੋਹਾਨ, ਖੇਤੀਬਾੜੀ ਅਤੇ ਸਹਿਯੋਗੀ ਖੇਤਰਾਂ ਵਿੱਚ ਸੁਰੱਖਿਆ ਬਾਰੇ ਸਰਬ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੇ ਮੁੱਖ ਨਿਗਰਾਨ ਤੋਂ ਬਿਨਾਂ ਡਾ. ਆਨੰਦ ਗੌਤਮ, ਡਾ. ਸੰਤੋਸ਼ ਕੁਮਾਰ ਅਤੇ ਡਾ. ਸਿਮਰਨਜੀਤ ਕੌਰ, ਕੇ ਵੀ ਕੇ ਫਿਰੋਜ਼ਪੁਰ ਦੀ ਅਗਵਾਈ ਵਿੱਚ ਹਾਦਸਿਆਂ ਨੂੰ ਘਟਾਉਣ ਅਤੇ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਡਾ. ਲੋਹਾਨ ਨੇ ਹੌਲੀ ਰਫਤਾਰ ਵਾਲੇ ਵਾਹਨਾਂ, ਟਰੈਕਟਰ ਨਾਲ ਜੁੜੇ ਵੱਡੇ ਵਾਹਨਾਂ, ਟਰੈਕਟਰ ਟਰਾਲੀਆਂ ਦੇ ਢੁਕਵੇਂ ਰੋਕੂ ਪ੍ਰਬੰਧ ਅਤੇ ਬਿਹਤਰ ਦ੍ਰਿਸ਼ਟੀ ਲਈ ਟਰਾਲੀਆਂ ਉੱਪਰ ਪਿਛਲੀਆਂ ਲਾਈਟਾਂ ਦੀ ਵਰਤੋਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਡਾ: ਗੌਤਮ ਨੇ ਖੇਤੀ ਮਸ਼ੀਨਰੀ ਥਰੈਸ਼ਰ ਅਤੇ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਲਈ ਸੁਰੱਖਿਆ ਯੰਤਰਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਦੁਰਘਟਨਾਵਾਂ ਰੋਕਣ ਦੇ ਤਰੀਕੇ ਦੱਸੇ।
ਡਾ. ਸੰਤੋਸ਼ ਕੁਮਾਰ ਨੇ ਡਰੋਨ ਸਪ੍ਰੇਅਰਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਜੋ ਕਿਸਾਨਾਂ ਨੂੰ ਸਮੇਂ ਅਤੇ ਰਸਾਇਣਾਂ ਦੀ ਬਚਤ ਕਰਨ ਵਿੱਚ ਮਦਦ ਕਰਦੇ ਹਨ ਅਤੇ ਜਿਨ੍ਹਾਂ ਨਾਲ ਇੱਕਸਾਰ ਛਿੜਕਾਅ ਯਕੀਨੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਹੀ ਟੈਂਕ ਲੋਡ, ਢੁਕਵੀਂ ਸਪਰੇਅ ਉਚਾਈ, ਅਨੁਕੂਲ ਗਤੀ, ਢੁਕਵੀਂ ਨੋਜ਼ਲ ਕਿਸਮ, ਹਵਾ ਦੀ ਸਥਿਤੀ ਦੀ ਜਾਂਚ ਅਤੇ ਸਹੀ ਬੈਟਰੀ ਪ੍ਰਬੰਧਨ ਵਰਗੇ ਮੁੱਦਿਆਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨੂੰ ਡਰੋਨ ਨਿਯਮਾਂ ਬਾਰੇ ਜ਼ਰੂਰੀ ਨੇਮਾਂ ਤੋਂ ਵਾਕਿਫ਼ ਕਰਾਇਆ।
ਇਹਨਾਂ ਸੁਰੱਖਿਆ ਅਭਿਆਸਾਂ ਨੂੰ ਵਿਹਾਰਕ ਬਣਾਉਣ ਲਈ, ਦਸੰਬਰ-ਮਾਰਚ ਦੌਰਾਨ ਮੰਡੀਆਂ ਵਿੱਚ ਸਬਜ਼ੀਆਂ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ 120 ਤੋਂ ਵੱਧ ਟਰੈਕਟਰ-ਟਰਾਲੀਆਂ ‘ਤੇ ਰਿਫਲੈਕਟਿਵ ਟੇਪਾਂ ਅਤੇ ਐੱਲ ਈ ਡੀ ਲਾਈਟਾਂ ਨੂੰ ਮੁਫ਼ਤ ਵਿੱਚ ਲਾਇਆ ਗਿਆ।
ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਕਿਹਾ ਕਿ ਕਿਸਾਨ ਰਿਫਲੈਕਟਿਵ ਟੇਪਾਂ ਪ੍ਰਾਪਤ ਕਰਨ ਲਈ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।
ਜਗਮੀਤ ਸਿੰਘ ਅਤੇ ਬਲਵਿੰਦਰ ਸਿੰਘ, ਮਸਤੇ ਕੇ, ਫਿਰੋਜ਼ਪੁਰ ਨੇ ਖੇਤੀ ਮਸ਼ੀਨਰੀ ਹਾਦਸਿਆਂ ਵਿਰੁੱਧ ਸੁਰੱਖਿਆ ਉਪਾਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਪੀਏਯੂ ਦੇ ਸਰਗਰਮ ਯਤਨਾਂ ਦੀ ਸ਼ਲਾਘਾ ਕੀਤੀ। ਭਾਗ ਲੈਣ ਵਾਲੇ ਕਿਸਾਨਾਂ ਨੇ ਸੁਰੱਖਿਅਤ ਖੇਤੀਬਾੜੀ ਅਤੇ ਆਵਾਜਾਈ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ।